28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸੰਘੇੜਾ ਕਾਲਜ ਵਿਖੇ 'ਪਰਾਲੀ ਨਾ ਜਲਾਓ, ਖ਼ੁਸ਼ਹਾਲੀ ਪਾਓ' ਵਿਸ਼ੇ ਸੰਬੰਧੀ ਸੈਮੀਨਾਰ ਕਰਵਾਇਆ <br/>

ਅਜੀਤ ਡੈਸਕ 01-11-2025
ਬਰਨਾਲਾ, 31 ਅਕਤੂਬਰ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ 'ਪਰਾਲੀ ਨਾ ਜਲਾਓ, ਖ਼ੁਸ਼ਹਾਲੀ ਪਾਓ' ਵਿਸ਼ੇ ਸਬੰਧੀ ਸੈਮੀਨਾਰ ਸੰਸਥਾ ਦੇ ਪ੍ਰਧਾਨ ਸ: ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਪਿ੍ੰਸੀਪਲ ਡਾ: ਸਰਬਜੀਤ ਸਿੰਘ ਕੁਲਾਰ ਦੀ ਦੇਖ ਰੇਖ ਤੇ ਪ੍ਰੋਗਰਾਮ ਅਫ਼ਸਰ ਐੱਨ.ਐੱਸ.ਐੱਸ ਵਿਭਾਗ ਪ੍ਰੋ: ਮਿੱਠੂ ਪਾਠਕ ਦੀ ਅਗਵਾਈ ਵਿਚ ਕਰਵਾਇਆ ਗਿਆ | ਸੈਮੀਨਾਰ ਦੌਰਾਨ ਸੁਨੀਤਾ ਸ਼ਰਮਾ ਨੋਡਲ ਅਫ਼ਸਰ, ਬੇਅੰਤ ਸਿੰਘ ਇੰਜੀਨੀਅਰ, ਪਿ੍ੰਸੀਪਲ ਚਰਨਜੀਤ ਸਿੰਘ ਮਿੱਤਲ ਸਿਵਲ ਡਿਫੈਂਸ ਵਿਭਾਗ ਬਰਨਾਲਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਸਾਨੂੰ ਬਿਮਾਰੀਆਂ ਰਹਿਤ ਜੀਵਨ ਦੇਣ ਲਈ ਪਿੰਡ-ਪਿੰਡ ਟੀਮਾਂ ਭੇਜ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ | ਡੀ. ਸੀ. ਬਰਨਾਲਾ ਵਲੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਲਈ 7 ਲੱਖ ਰੁਪਏ ਦੇ ਇਨਾਮੀ ਡਰਾਅ ਵੀ ਰੱਖੇ ਗਏ ਹਨ ਜੋ ਹੁਣ ਤੱਕ ਪਹਿਲੀ ਵਾਰ ਹੋਇਆ ਹੈ | ਇਸ ਮੌਕੇ ਐੱਨ.ਐੱਸ.ਐੱਸ ਵਲੰਟੀਅਰਜ਼ ਤੋਂ ਇਲਾਵਾ ਰੈੱਡ ਰਿਬਨ ਕਲੱਬ, ਈਕੋ ਕਲੱਬ, ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ <br/> ਅਗਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।