13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪਿੰਡ ਬਖਤਗੜ੍ਹ, ਕੈਰੇ, ਚੀਮਾ ਅਤੇ ਨਾਈਵਾਲਾ ਦੇ ਲੋਕ ਟੋਲ ਪਰਚੀ ਤੋਂ ਬਚਦੇ ਭਾਰੀ ਵਾਹਨਾਂ ਤੋਂ ਔਖੇ <br/>

ਪਿੰਡ ਬਖਤਗੜ੍ਹ ਵਿਖੇ ਤਰਨਜੀਤ ਸਿੰਘ ਦੱੁਗਲ ਦੀ ਅਗਵਾਈ ਵਿਚ ਭਾਰੀ ਅਤੇ ਤੇਜ਼ ਰਫ਼ਤਾਰ ਵਾਹਨਾਂ ਸੰਬੰਧੀ ਰੋਸ ਪ੍ਰਗਟ ਕਰਦੇ ਹੋਏ ਪਿੰਡ ਵਾਸੀ | ਤਸਵੀਰ : ਸੋਨੀ ਚੀਮਾ <br/> 05-11-2025
ਟੱਲੇਵਾਲ, 4 ਨਵੰਬਰ (ਸੋਨੀ ਚੀਮਾ)-ਪਿੰਡ ਮੱਲ੍ਹੀਆਂ ਵਿਖੇ ਲੱਗਿਆ ਟੋਲ ਪਲਾਜ਼ਾ ਬਚਾਉਣ ਲਈ ਵੱਡੀ ਗਿਣਤੀ ਵਿਚ ਵਾਹਨ ਪਿੰਡ ਬਖਤਗੜ੍ਹ ਤੋਂ ਚੀਮਾ, ਕੈਰੇ ਅਤੇ ਨਾਈਵਾਲਾ ਰਾਹੀਂ ਬਰਨਾਲਾ, ਮੋਗਾ ਆਦਿ ਨੂੰ ਆਉਂਦੇ ਜਾਂਦੇ ਹਨ | ਜਿਸ ਕਾਰਨ ਜਿੱਥੇ ਉਕਤ ਪਿੰਡਾਂ ਦੀਆਂ ਸੜਕਾਂ ਬੁਰੀ ਤਰ੍ਹਾਂ ਟੱੁਟ ਗਈਆਂ ਹਨ, ਉੱਥੇ ਉਕਤ ਭਾਰੀ ਅਤੇ ਤੇਜ਼ ਰਫ਼ਤਾਰ ਵਾਹਨਾਂ ਕਰ ਕੇ ਹਰ ਦਿਨ ਹਾਦਸੇ ਵਾਪਰ ਰਹੇ ਹਨ | ਇਹ ਸ਼ਬਦ ਤਰਨਜੀਤ ਸਿੰਘ ਦੱੁਗਲ ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ ਨੇ ਸਾਥੀਆਂ ਸਮੇਤ ਉਕਤ ਭਾਰੀ ਵਾਹਨਾਂ ਤੋਂ ਅੱਕ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਉਨ੍ਹਾਂ ਕਿਹਾ ਕਿ ਮੇਰੇ ਪਿੰਡ ਬਖਤਗੜ੍ਹ ਦੀ ਫਿਰਨੀ 'ਤੇ ਵੱਡੀ ਗਿਣਤੀ ਵਿਚ ਲੋੜਵੰਦ ਪਰਿਵਾਰਾਂ ਦੇ ਘਰ ਹਨ, ਜਿਨ੍ਹਾਂ ਦੇ ਬੱਚੇ ਅਕਸਰ ਸੜਕ ਦੇ ਨਜ਼ਦੀਕ ਖੇਡਦੇ ਹਨ, ਪਰ ਟੋਲ ਪਲਾਜ਼ੇ ਦੇ ਕੁੱਝ ਪੈਸੇ ਬਚਾਉਣ ਲਈ ਟਿੱਪਰ ਅਤੇ ਹੋਰ ਤੇਜ਼ ਰਫ਼ਤਾਰ ਵਾਹਨਾਂ ਕਰ ਕੇ ਉਕਤ ਬੱਚਿਆਂ ਦੀ ਜਾਨ ਖ਼ਤਰੇ ਵਿਚ ਰਹਿੰਦੀ ਹੈ | ਉਨ੍ਹਾਂ ਦੱਸਿਆ ਕਿ ਉਕਤ ਵਾਹਨ ਚਾਲਕ ਦੋਵੇਂ ਪਾਸਿਆਂ ਤੋਂ ਗ਼ਲਤ ਸਾਈਡ ਆਉਂਦੇ ਹਨ | ਜਿਸ ਕਰ ਕੇ ਨੈਸ਼ਨਲ ਹਾਈਵੇ 'ਤੇ ਵੀ ਕਈ ਵਾਰ ਹਾਦਸੇ ਵਾਪਰ ਚੱੁਕੇ ਹਨ | ਉਨ੍ਹਾਂ ਕਿਹਾ ਕਿ ਉਕਤ ਮਾਮਲੇ ਸਬੰਧੀ ਜਿੱਥੇ ਉਹ ਅੱਜ ਪੀੜਤ ਪਿੰਡਾਂ ਦੇ ਲੋਕਾਂ ਨਾਲ ਜਾ ਕੇ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਐੱਸ.ਡੀ.ਐੱਮ ਨੂੰ ਮੰਗ-ਪੱਤਰ ਦੇਣਗੇ, ਉੱਥੇ ਜੇਕਰ ਉਕਤ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਨਾ ਕੀਤੀ ਧਰਨਾ ਵੀ ਲਗਾਇਆ ਜਾਵੇਗਾ | ਇਸ ਮੌਕੇ ਯਾਦਵਿੰਦਰ ਗਿਆਨੀ, ਰਾਜਾ ਸਿੰਘ ਸਾਬਕਾ ਪੰਚ, ਦੇਵ ਸਿੰਘ ਸਾਬਕਾ ਪੰਚ, ਸੱਤਪਾਲ ਸਿੰਘ, ਸਾਂਤੀ ਸਿੰਘ, ਨਿੰਮਾ ਸਿੰਘ, ਗੁਰਪ੍ਰੀਤ ਸਿੰਘ, ਬੂਟਾ ਖਾਂ, ਕਾਲਾ ਸਿੰਘ, ਲੱਖਾ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਬੀ.ਜੀ.ਐੱਸ. ਪਬਲਿਕ ਸਕੂਲ ਮਹਿਲ ਕਲਾਂ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਐੱਸ.ਐੱਸ. ਇੰਟਰਨੈਸ਼ਨਲ ਸਕੂਲ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।