ਹੰਡਿਆਇਆ, 5 ਨਵੰਬਰ (ਗੁਰਜੀਤ ਸਿੰਘ ਖੱੁਡੀ)-ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਹੰਡਿਆਇਆ, ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀ ਪਿੰਡ ਕੋਠੇ ਚੂੰਘਾ, ਗੁਰਦੁਆਰਾ ਸਾਹਿਬ ਸ੍ਰੀ ਨਾਨਕ ਦੇਵ ਜੀ ਪਿੰਡ ਖੱੁਡੀ ਖ਼ੁਰਦ ਵਿਖੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਹੰਡਿਆਇਆ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੁਨੀਆ ਨੂੰ ਤਾਰਨ ਲਈ ਚਾਰ ਉਦਾਸੀਆਂ ਕੀਤੀਆਂ | ਉਨ੍ਹਾਂ ਕਿਹਾ ਕਿ ਸਾਨੂੰ ਗੁਰੂਆਂ ਦੇ ਦੱਸੇ ਮਾਰਗ 'ਤੇ ਚੱਲ ਕੇ ਜਾਤ-ਪਾਤ, ਊਚ-ਨੀਚ, ਪਾਖੰਡਵਾਦ, ਡੇਰਾਵਾਦ ਤੇ ਪਤਿਤਪੁਣੇ ਦਾ ਤਿਆਗ ਕਰਨਾ ਚਾਹੀਦਾ ਹੈ | ਪ੍ਰਚਾਰਕ ਭਾਈ ਕੁਲਵੰਤ ਸਿੰਘ ਭੈਣੀ, ਕਥਾਵਾਚਕ ਭਾਈ ਸੱਤਪਾਲ ਸਿੰਘ ਫਰਵਾਹੀ, ਢਾਡੀ ਭਾਈ ਹਾਕਮ ਸਿੰਘ ਦੀਵਾਨਾ, ਦਰਸ਼ਨ ਸਿੰਘ ਕਾਲਸਾ ਤੇ ਕੇਸਰ ਸਿੰਘ ਪੰਧੇਰ ਮੂੰਮ ਦੇ ਜਥਿਆਂ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ | ਇਸ ਮੌਕੇ ਮੈਨੇਜਰ ਨਿਰਮਲ ਸਿੰਘ ਰਾਜੀਆ, ਜਥੇਦਾਰ ਜਰਨੈਲ ਸਿੰਘ ਭੋਤਨਾ, ਗ੍ਰੰਥੀ ਜਸਪਾਲ ਸਿੰਘ ਤੇ ਬਲਵਿੰਦਰ ਸਿੰਘ, ਅਕਾੳਾੂਟੈਂਟ ਅਮਰਜੀਤ ਸਿੰਘ, ਬੇਅੰਤ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਨਾ, ਮਨਪ੍ਰੀਤ ਸਿੰਘ, ਤਰਨਜੀਤ ਸਿੰਘ, ਮਨਦੀਪ ਕੌਰ, ਸਾਬਕਾ ਚੀਫ਼ ਕੁਲਵਿੰਦਰ ਸਿੰਘ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ, ਰੁਪਿੰਦਰ ਸਿੰਘ ਆਦਿ ਸਮੇਤ ਸੰਗਤਾਂ ਸ਼ਾਮਿਲ ਸਨ | ਗੁਰਦੁਆਰਾ ਅੜੀਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬੂ ਸਿੰਘ ਕਾਰ ਸੇਵਾ ਵਾਲਿਆਂ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਬਾਬਾ ਜਗਤ ਸਿੰਘ ਦੇ ਰਾਗੀ ਜਥੇ ਨੇ ਰਸਭਿੰਨਾ ਕੀਰਤਨ ਕੀਤਾ | ਇਸ ਸਮੇਂ ਦਰਸ਼ਨ ਸਿੰਘ ਚੂੰਘ, ਨੰਬਰਦਾਰ ਭਰਪੂਰ ਸਿੰਘ ਚੂੰਘ, ਫ਼ੌਜਾ ਸਿੰਘ ਚੂੰਘਾ ਆੜ੍ਹਤੀਆ, ਬਲਦੇਵ ਸਿੰਘ ਧੌਲਾ, ਗ੍ਰੰਥੀ ਗੁਰਨੈਬ ਸਿੰਘ ਪੱਖੋਂ, ਗੁਰਮੇਲ ਸਿੰਘ ਫ਼ੌਜੀ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ | ਗੁਰੂ ਕੇ ਲੰਗਰ ਅਤੱੁਟ ਵਰਤਾਏ ਗਏ | ਪਿੰਡ ਖੱੁਡੀ ਖ਼ੁਰਦ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਸਮੇਂ ਸਰਪੰਚ ਦਵਿੰਦਰ ਸਿੰਘ, ਪ੍ਰਧਾਨ ਜਗਦੇਵ ਸਿੰਘ ਖ਼ਜ਼ਾਨਚੀ ਨਿੰਦਰਜੀਤ ਸਿੰਘ, ਨਿਰਮਲ ਸਿੰਘ ਗੁਰੂ, ਜਸਕਰਨ ਸਿੰਘ ਚੂੰਘ, ਗ੍ਰੰਥੀ ਕੁਲਦੀਪ ਸਿੰਘ, ਗੁਰਮੇਲ ਸਿੰਘ, ਮੱਘਰ ਸਿੰਘ ਸਿੱਧੂ, ਸੁਖਵੀਰ ਸਿੰਘ ਬੱਗਾ, ਭਗਵਾਨ ਦਾਸ ਸ਼ਰਮਾ, ਨਛੱਤਰ ਰਾਮ, ਸੇਵਕ ਸਿੰਘ, ਸੁਰਜੀਤ ਰਾਮ, ਲਖਵਿੰਦਰ ਸਿੰਘ ਨਿੱਕਾ, ਸਰਬਜੀਤ ਸਿੰਘ ਭੀਖੀ, ਗੁਰਚੇਤਨ ਸਿੰਘ ਚੂੰਘ, ਬਿੱਟੂ ਟੇਲਰ, ਗੁਰਮੇਲ ਸਿੰਘ ਸੰਧੂ, ਦਿਲਵਰ ਸਿੰਘ ਸੰਧੂ, ਕੇਸਰ ਸਿੰਘ, ਰਾਮ ਪਿਆਰਾ ਸਿੰਘ, ਬਿੱਕਰ ਸਿੰਘ, ਮੰਗਲ ਸਿੰਘ, ਗੁਰਜੀਤ ਸਿੰਘ ਗਿੰਨੀ, ਬਿੱਕਰ ਸਿੰਘ ਅਵਤਾਰ ਸਿੰਘ ਭੋਲਾ, ਗੁਰਵਿੰਦਰਪਾਲ ਸਿੰਘ ਖੱੁਡੀ, ਲਾਡੀ, ਰਵੀ ਸਿੰਘ ਆਦਿ ਸਮੇਤ ਸੰਗਤਾਂ ਸ਼ਾਮਿਲ ਸਨ |