16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਰਹੱਸਮਈ ਹਾਲਤ ਵਿਚ ਇਕ ਨੌਜਵਾਨ ਦਾ ਕਤਲ <br/>

ਮਿ੍ਤਕ ਹਰਜਿੰਦਰ ਸਿੰਘ ਕਾਲਾ ਦੀ ਫਾਈਲ ਫ਼ੋਟੋ | <br/> 07-11-2025
ਧਨੌਲਾ, 6 ਨਵੰਬਰ (ਜਤਿੰਦਰ ਸਿੰਘ ਧਨੌਲਾ)-ਹਰਜਿੰਦਰ ਸਿੰਘ ਕਾਲਾ ਚੀਮਾ (47) ਸਾਲ ਪੁੱਤਰ ਗੁਰਮੇਲ ਸਿੰਘ ਦਾ ਬੀਤੀ ਰਾਤ ਰਹੱਸਮਈ ਹਾਲਤ ਵਿਚ ਕਤਲ ਹੋ ਜਾਣ ਦੀ ਖ਼ਬਰ ਹੈ | ਇਕੱਤਰ ਜਾਣਕਾਰੀ ਅਨੁਸਾਰ ਕਾਲਾ ਚੀਮਾ ਆਪਣੇ ਚਾਚੇ ਦੀ ਪਿਛਲੇ ਦਿਨੀਂ ਹੋਈ ਮੌਤ ਸਬੰਧੀ ਦਾਨਗੜ੍ਹ ਰੋਡ ਨਜ਼ਦੀਕ ਭੋਗ ਦੇ ਸਬੰਧ ਵਿਚ ਕੰਮ ਕਰਦਾ ਫਿਰ ਰਿਹਾ ਸੀ | ਜਦ ਉਹ 11 ਵਜੇ ਤੱਕ ਵੀ ਘਰ ਨਾ ਪਰਤਿਆ ਤਾਂ ਉਸ ਦੀ ਭਾਲ ਕੀਤੀ ਗਈ | ਉਸ ਦੀ ਸਕੂਟਰੀ ਪੰਜੌਰ ਸਿੰਘ ਦੇ ਖੇਤ ਨੇੜੇ ਪਹੀ ਨਜ਼ਦੀਕ ਖੜ੍ਹੀ ਦਿਖਾਈ ਦਿੱਤੀ ਅੱਗੇ ਜਾ ਕੇ ਦੇਖਿਆ ਤਾਂ ਕਾਲਾ ਚੀਮਾ ਮਿ੍ਤਕ ਹਾਲਤ ਵਿਚ ਪਿਆ ਸੀ | ਜਿਸ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਸਨ | ਇਤਲਾਹ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪੁੱਜ ਗਈ ਅਤੇ ਉਸ ਦੀ ਮਿ੍ਤਕ ਦੇਹ ਨੂੰ ਤੁਰੰਤ ਮੁਰਦਘਾਟ ਬਰਨਾਲੇ ਭੇਜ ਦਿੱਤਾ ਗਿਆ | ਐੱਸ.ਐੱਚ.ਓ ਲਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਇਕ ਬੇਟੇ (21) ਦਾ ਪਿਤਾ ਵੀ ਹੈ | ਘਟਨਾ ਸੁਣਦਿਆਂ ਹੀ ਇਲਾਕਾ ਭਰ ਅੰਦਰ ਸੋਗ ਫੈਲ ਗਿਆ |

ਪਿਛਲੀ ਖ਼ਬਰ ਨਸ਼ੀਲੇ ਪਾਊਡਰ ਸਮੇਤ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਦਾਣਾ ਮੰਡੀ ਸ਼ਹਿਣਾ ਵਿਖੇ ਕਿਸਾਨ ਜਥੇਬੰਦੀਆਂ ਨੇ ਤੋਲ ਚੈੱਕ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।