ਮਹਿਲ ਕਲਾਂ, 6 ਨਵੰਬਰ (ਤਰਸੇਮ ਸਿੰਘ ਗਹਿਲ)-ਪੁਲਿਸ ਥਾਣਾ ਠੁੱਲੀਵਾਲ ਵਲੋਂ ਦੋ ਧਿਰਾਂ ਦਰਮਿਆਨ ਹੋਏ ਝਗੜੇ ਦੇ ਮੁਕੱਦਮਾ ਵਿਚ ਇਕ ਧਿਰ ਦੇ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਥਾਣਾ ਠੁੱਲੀਵਾਲ ਦੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਵਿੰਦਰ ਸਿੰਘ ਉਰਫ਼ ਭਾਊ ਪੁੱਤਰ ਭਾਗ ਸਿੰਘ ਵਾਸੀ ਗੁਰਮ ਦੇ ਸੱਟਾਂ ਲੱਗਣ ਦੇ ਮਾਮਲੇ ਵਿਚ ਮੁਕੱਦਮਾ ਨੰਬਰ 83, ਜੁਰਮ 109 ਬੀ.ਐਨ.ਐਸ ਵਗ਼ੈਰਾ ਵਿਚ ਰੂਪ ਸਿੰਘ ਪੱੁਤਰ ਜੱਗਰ ਸਿੰਘ, ਬੀਰਮ ਦਾਸ ਪੁੱਤਰ ਰਾਮ ਦਾਸ, ਸੰਦੀਪ ਸਿੰਘ ਪੁੱਤਰ ਬਲਦੇਵ ਸਿੰਘ, ਗੁਰਸਿਮਰਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਨੂੰ ਗਿ੍ਫ਼ਤਾਰ ਕਰ ਕੇ ਚਾਰਾਂ ਵਿਅਕਤੀਆਂ ਖ਼ਿਲਾਫ਼ ਅਗਲੇਰੀ ਕਾਰਵਾਈ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਲੜਾਈ ਦੇ ਮਾਮਲੇ ਵਿਚ ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਕੇਸ ਪੁਲਿਸ ਵਲੋਂ ਦੋਵਾਂ ਪਾਰਟੀਆਂ ਦੇ ਬਿਆਨਾਂ ਅਨੁਸਾਰ ਦਰਜ ਰਜਿਸਟਰ ਕੀਤਾ ਸੀ, ਹੁਣ ਹਰਵਿੰਦਰ ਸਿੰਘ ਉਰਫ਼ ਭਾਊ ਪੁੱਤਰ ਭਾਗ ਸਿੰਘ ਵਾਸੀ ਗੁਰਮ ਦੀ ਗਿ੍ਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ |