ਟੱਲੇਵਾਲ, 6 ਨਵੰਬਰ (ਸੋਨੀ ਚੀਮਾ)-ਰੋਜ਼ਵੈਲੀ ਇੰਟਰਨੈਸ਼ਨਲ ਪਬਲਿਕ ਸਕੂਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੱੁਖ ਰੱਖਦੇ ਹੋਏ ਬੱਚਿਆਂ ਦਾ ਧਾਰਮਿਕ ਅਤੇ ਵਿੱਦਿਅਕ ਟੂਰ ਲਗਾਇਆ ਗਿਆ | ਜਿਸ ਵਿਚ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਗ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੱੁਦਕੀ, ਜਿੱਥੇ ਕਿ ਸਿੱਖਾਂ ਅਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਹੋਈ ਸੀ | ਉਪਰੋਕਤ ਥਾਵਾਂ ਸਬੰਧੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ | ਇਸ ਮੌਕੇ ਹਰਪਾਲ ਕੌਰ, ਲਵਪ੍ਰੀਤ ਕੌਰ, ਨਿਸ਼ਾ, ਪਿ੍ਅੰਕਾ, ਪਰਦੀਪ, ਮਨੀਸ਼ਾ, ਗੁਰਪ੍ਰੀਤ, ਰਮਨ ਪੱਖੋ, ਗੁਰਮੀਤ, ਕਮਲ, ਲਵਲੀ, ਪ੍ਰੇਰਨਾ, ਮੱਘਰ ਸਿੰਘ ਤੇ ਵੀਰ ਸਿੰਘ ਵੀ ਹਾਜ਼ਰ ਸਨ |