ਬਰਨਾਲਾ, 20 ਨਵੰਬਰ (ਰਾਜ ਪਨੇਸਰ)-ਜ਼ਿਲ੍ਹਾ ਜੇਲ੍ਹ 'ਚ ਬੰਦ ਪੱੁਤਰ ਮੁਲਾਕਾਤ ਦੌਰਾਨ ਪਿਉ ਵਲੋਂ 20.30 ਨਸ਼ੀਲਾ ਪਾਊਡਰ ਫੜਾਉਂਦੇ ਨੂੰ ਕਾਬੂ ਕਰ ਕੇ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਵਲੋਂ ਇਕ ਪੱਤਰ ਪ੍ਰਾਪਤ ਹੋਇਆ | ਜਿਸ ਵਿਚ ਜ਼ਿਕਰ ਕੀਤਾ ਹੋਇਆ ਸੀ ਕਿ ਬਲਵੀਰ ਸਿੰਘ ਪੱੁਤਰ ਚੇਲਾ ਸਿੰਘ ਵਾਸੀ ਬਰਨਾਲਾ ਦਾ ਲੜਕਾ ਹਵਾਲਾਤੀ ਰਜਿੰਦਰਪਾਲ ਸਿੰਘ ਬੰਟੀ ਜੇਲ੍ਹ 'ਚ ਬੰਦ ਹੈ | ਬਲਵੀਰ ਸਿੰਘ ਆਪਣੇ ਲੜਕੇ ਨਾਲ ਮੁਲਾਕਾਤ ਕਰਨ ਆਇਆ ਨਾਲ ਕੁੱਝ ਸਮਾਨ ਵੀ ਲਿਆਇਆ ਜੋ ਉਸ ਨੇ ਸਮਾਨ ਚੈੱਕ ਕੀਤਾ ਤਾਂ ਕਾਲੇ ਰੰਗ ਦੇ ਬੂਟਾਂ ਦੇ ਤਲਬਿਆਂ 'ਚੋਂ 20.30 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ | ਉੱਧਰ ਪੁਲਿਸ ਕਾਰਵਾਈ ਅਨੁਸਾਰ ਸਹਾਇਕ ਸੁਪਰਡੈਂਟ ਦੇ ਭੇਜੇ ਪੱਤਰ ਅਨੁਸਾਰ ਬਲਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |