29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਕਾਰ ਸਵਾਰ ਔਰਤਾਂ ਨੇ ਇਕ ਔਰਤ ਦੀਆਂ ਵਾਲੀਆਂ ਝਪਟੀਆਂ

ਅਜੀਤ ਡੈਸਕ 26-11-2025
ਸ਼ਹਿਣਾ, 25 ਨਵੰਬਰ (ਸੁਰੇਸ਼ ਗੋਗੀ)-ਅੱਜ ਸਵੇਰੇ 9 ਵਜੇ ਦੇ ਕਰੀਬ ਪੱਖੋ ਕੈਂਚੀਆਂ ਚੌਂਕ ਵਿਚ ਭਦੌੜ ਸਾਈਡ ਬੱਸ ਚੜ੍ਹਨ ਲਈ ਆਪਣੇ ਪਤੀ ਸਮੇਤ ਖੜ੍ਹੀ ਬਜ਼ੁਰਗ ਔਰਤ ਦੀਆਂ ਕਾਰ ਵਿਚ ਸਵਾਰ ਦੋ ਔਰਤਾਂ ਨੇ ਵਾਲੀਆਂ ਝਪਟ ਲਈਆਂ | ਪਿੰਡ ਚੰਦਭਾਨ ਜ਼ਿਲ੍ਹਾ ਫ਼ਰੀਦਕੋਟ ਨਾਲ ਸਬੰਧਿਤ ਉਕਤ ਬਜ਼ੁਰਗ ਪਤੀ-ਪਤਨੀ ਪਿੰਡ ਰਾਏਸਰ ਤੋਂ ਆਪਣੀ ਰਿਸ਼ਤੇਦਾਰੀ ਵਿਚੋਂ ਵਾਪਸ ਪਿੰਡ ਜਾਣ ਲਈ ਬੱਸ ਦੀ ਉਡੀਕ ਪੱਖੋ ਕੈਂਚੀਆਂ ਚੌਕ ਵਿਚ ਕਰ ਰਹੇ ਸਨ, ਕਿ ਸਵਿਫ਼ਟ ਕਾਰ ਨੇੜੇ ਆ ਕੇ ਰੁਕੀ ਜਿਸ ਨੂੰ ਇਕ ਵਿਅਕਤੀ ਚਲਾ ਰਿਹਾ ਸੀ ਅਤੇ ਦੋ ਔਰਤਾਂ ਵਿਚ ਬੈਠੀਆਂ ਸਨ | ਔਰਤਾਂ ਨੇ ਇਸ਼ਾਰੇ ਨਾਲ ਬਜ਼ੁਰਗ ਔਰਤ ਨੂੰ ਕਾਰ ਨੇੜੇ ਬੁਲਾਇਆ ਅਤੇ ਜੱਫਾ ਮਾਰ ਕੇ ਗੱਡੀ ਅੰਦਰ ਧੂਹ ਲਿਆ ਤੇ ਵਾਲੀਆਂ ਲਾਹ ਕੇ ਫ਼ਰਾਰ ਹੋ ਗਏ |

ਪਿਛਲੀ ਖ਼ਬਰ ਡਾ. ਰਾਕੇਸ਼ ਸਿੰਗਲਾ ਨੀਮਾ ਸੈਂਟਰਲ ਕੌਂਸਲ ਐਸੋਸੀਏਸ਼ਨ ਦੇ ਮੈਂਬਰ ਬਣੇ ਅਗਲੀ ਖ਼ਬਰ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।