ਹੰਡਿਆਇਆ, 25 ਨਵੰਬਰ (ਗੁਰਜੀਤ ਸਿੰਘ ਖੁੱਡੀ)-ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਕਰਵਾ ਕੇ ਭੋਗ ਪਾਏ ਗਏ | ਭੋਗ ਉਪਰੰਤ ਰਾਗੀ ਹਰਵਿੰਦਰ ਸਿੰਘ ਤੇ ਹਰਦੀਪ ਸਿੰਘ ਦੇ ਜਥੇ ਨੇ ਕੀਰਤਨ ਕੀਤਾ | ਗੁਰਪ੍ਰੀਤ ਸਿੰਘ ਤਾਜਪੁਰੀਆ ਯੂ.ਐਸ.ਏ. ਤੇ ਸੁਖਵੀਰ ਸਿੰਘ ਯੂ.ਐਸ.ਏ. ਦੇ ਪਰਿਵਾਰ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਮੈਨੇਜਰ ਨਿਰਮਲ ਸਿੰਘ ਰਾਜੀਆ, ਸੁਖਵੀਰ ਸਿੰਘ ਜ਼ੈਲਦਾਰ, ਅਮਰਜੀਤ ਸਿੰਘ ਅਕਾੳਾੂਟੈਂਟ, ਮੁੱਖ ਗ੍ਰੰਥੀ ਜਸਪਾਲ ਸਿੰਘ, ਗੁਰਜੰਟ ਸਿੰਘ ਸੋਨਾ, ਬੇਅੰਤ ਸਿੰਘ ਧਾਲੀਵਾਲ, ਮਨਦੀਪ ਕੌਰ, ਜਸਵਿੰਦਰ ਕੌਰ, ਬਿੱਟੂ ਸਿੰਘ, ਡਾ: ਹਰਦੇਵ ਸਿੰਘ ਮਾਨ, ਡਾ: ਕੁਲਦੀਪ ਸਿੰਘ, ਸੇਵਾਦਾਰ ਰਾਜ ਸਿੰਘ, ਹਾਕਮ ਸਿੰਘ, ਮਿੱਠੂ ਸਿੰਘ ਨੰਬਰਦਾਰ ਆਦਿ ਸਮੇਤ ਸੰਗਤਾਂ ਸ਼ਾਮਿਲ ਸਨ |