ਸ਼ਹਿਣਾ, 3 ਦਸੰਬਰ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਬਲਾਕ ਸੰਮਤੀ ਸ਼ਹਿਣਾ ਅਧੀਨ ਪੈਂਦੇ ਸਮੁੱਚੇ ਸੰਮਤੀ ਜੋਨਾਂ ਵਿਚ ਉਮੀਦਵਾਰ ਖੜੇ ਕਰਨ ਲਈ ਪਾਰਟੀ ਵਲੋਂ ਸੂਚੀ ਜਾਰੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪੱਖੋ ਕਲਾਂ ਜਨਰਲ ਜ਼ੋਨ ਤੋਂ ਗੁਰਸੇਵਕ ਸਿੰਘ, ਰੂੜੇਕੇ ਕਲਾਂ ਐਸ.ਸੀ ਜ਼ੋਨ ਤੋਂ ਸੋਨੀ ਸਿੰਘ, ਧੌਲਾ ਜਨਰਲ ਜ਼ੋਨ ਤੋਂ ਭਗਵਾਨ ਸਿੰਘ, ਜੈਮਲ ਸਿੰਘ ਵਾਲਾ ਜਨਰਲ ਜ਼ੋਨ ਤੋਂ ਪ੍ਰਗਟ ਸਿੰਘ, ਸੰਧੂ ਕਲਾਂ ਐਸ.ਸੀ ਔਰਤ ਲਈ ਕਰਮਜੀਤ ਕੌਰ, ਭਗਤਪੁਰਾ ਜਨਰਲ ਜ਼ੋਨ ਤੋਂ ਲਵਦੀਪ ਸਿੰਘ, ਰਾਮਗੜ੍ਹ ਜਨਰਲ ਜ਼ੋਨ ਤੋਂ ਤੀਰਥ ਸਿੰਘ, ਮੱਝੂਕੇ ਔਰਤ ਵਰਗ ਲਈ ਅਮਨਦੀਪ ਕੌਰ, ਜੰਗੀਆਣਾ ਜ਼ੋਨ ਤੋਂ ਗੋਰਾ ਸਿੰਘ, ਨੈਣੇਵਾਲ ਔਰਤ ਵਰਗ ਲਈ ਮਨਜੀਤ ਕੌਰ, ਢਿੱਲਵਾਂ ਨਾਭਾ ਜਨਰਲ ਲਈ ਤੇਜਿੰਦਰ ਸਿੰਘ, ਮੌੜ ਨਾਭਾ ਐਸ.ਸੀ ਔਰਤ ਵਰਗ ਲਈ ਮਨਜੀਤ ਕੌਰ, ਦਰਾਜ ਜਨਰਲ ਜ਼ੋਨ ਲਈ ਬਾਦਲ ਸਿੰਘ, ਘੁੰਨਸ ਔਰਤ ਵਰਗ ਲਈ ਚਰਨਜੀਤ ਕੌਰ, ਤਾਜੋਕੇ ਜਨਰਲ ਵਰਗ ਲਈ ਬੇਅੰਤ ਸਿੰਘ ਬੱਬੀ, ਉਗੋਕੇ ਜਨਰਲ ਜ਼ੋਨ ਤੋਂ ਹਰਜੀਤ ਸਿੰਘ ਜੀਤੀ, ਪੰਧੇਰ ਜਨਰਲ ਜ਼ੋਨ ਲਈ ਸੁਖਪਾਲ ਕੌਰ, ਕੋਟਦੱੁਨਾ ਐਸ.ਸੀ ਔਰਤ ਵਰਗ ਲਈ ਹਰਜਿੰਦਰ ਕੌਰ, ਅਸਪਾਲ ਕਲਾਂ ਐਸ.ਸੀ ਔਰਤ ਵਰਗ ਲਈ ਸੀਮਾ ਕੌਰ, ਧੂਰਕੋਟ ਐਸ.ਸੀ ਵਰਗ ਲਈ ਜਸਪ੍ਰੀਤ ਕੌਰ, ਫ਼ਤਿਹਗੜ੍ਹ ਛੰਨਾ ਔਰਤ ਵਰਗ ਲਈ ਪਵਨਦੀਪ ਕੌਰ ਆਦਿ ਉਮੀਦਵਾਰ ਐਲਾਨੇ ਗਏ ਹਨ | ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਤਾਜਕੋ ਜ਼ੋਨ ਤੋਂ ਜਨਰਲ ਬਲਤੇਜ ਸਿੰਘ ਗੋਲਡੀ, ਧੌਲਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਐਸ.ਸੀ ਵਰਗ ਲਈ ਨਿਰਭੈ ਸਿੰਘ, ਉਗੋਕੇ ਜ਼ਿਲ੍ਹਾ ਪ੍ਰੀਸ਼ਦ ਐਸ.ਸੀ ਔਰਤ ਵਰਗ ਲਈ ਸੁਖਵਿੰਦਰ ਕੌਰ ਆਦਿ ਉਮੀਦਵਾਰ ਬਣੇ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਪਾਰਦਰਸ਼ੀ ਢੰਗ ਨਾਲ ਪਾਰਟੀ ਚੋਣ ਲੜ ਰਹੀ ਹੈ | ਹਲਕਾ ਵਿਧਾਇਕ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਭਾਵੇਂ ਕਿ ਸਿਆਸੀ ਪਾਰਟੀਆਂ ਆਪੋ ਆਪਣੇ ਦਾਅਵੇ ਜਤਾ ਰਹੀਆਂ ਹਨ, ਪਰ ਲੋਕ ਹਿਤਾਂ ਲਈ ਪਾਰਟੀ ਵਲੋਂ ਕੀਤੇ ਗਏ ਕਾਰਜਾਂ ਸਦਕਾ ਅਤੇ ਭਿ੍ਸ਼ਟਾਚਾਰ ਰਹਿਤ ਪਿਛਲੇ ਚਾਰ ਸਾਲਾਂ ਤੋਂ ਹਰ ਖੇਤਰ ਵਿਚ ਕੀਤੇ ਕੰਮ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਭੁਗਤਣਗੇ |