• ਟੱਲੇਵਾਲ ਬਲਾਕ ਸੰਮਤੀ ਜ਼ੋਨ ਤੋਂ ਸੰਦੀਪ ਕੌਰ ਟੱਲੇਵਾਲ ਕਾਂਗਰਸ ਦੇ ਉਮੀਦਵਾਰ
ਟੱਲੇਵਾਲ, 3 ਦਸੰਬਰ (ਸੋਨੀ ਚੀਮਾ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਹਿਲ ਜਨਰਲ ਤੋਂ ਮੁਕਾਬਲਾ ਹੋਰ ਰੋਚਕ ਹੋ ਗਿਆ, ਜਦ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਵਿਧਾਇਕ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਟੱਲੇਵਾਲ ਨਾਲ ਸਬੰਧਿਤ ਸਾਬਕਾ ਸਰਪੰਚ ਹਰਸ਼ਰਨ ਸਿੰਘ ਸਰਨਾ ਦੇ ਨਜ਼ਦੀਕੀ ਸਾਥੀ ਰਾਜਵਿੰਦਰ ਸਿੰਘ ਰਿੰਕੂ ਨੂੰ ਵੱਡੀ ਗਿਣਤੀ ਵਿਚ ਟੱਲੇਵਾਲ ਵਾਸੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਉਮੀਦਵਾਰ ਐਲਾਨ ਦਿੱਤਾ | ਇਸ ਤੋਂ ਇਲਾਵਾ ਕਾਂਗਰਸ ਵਲੋਂ ਸੰਦੀਪ ਕੌਰ ਟੱਲੇਵਾਲ ਨੂੰ ਟੱਲੇਵਾਲ ਜ਼ੋਨ ਤੋਂ ਬਲਾਕ ਸੰਮਤੀ ਉਮੀਦਵਾਰ ਵੀ ਐਲਾਨਿਆ ਗਿਆ | ਉਕਤ ਦੋਵੇਂ ਉਮੀਦਵਾਰਾਂ ਰਾਜਵਿੰਦਰ ਸਿੰਘ ਰਿੰਕੂ ਅਤੇ ਸੰਦੀਪ ਕੌਰ ਟੱਲੇਵਾਲ ਨੂੰ ਉਮੀਦਵਾਰ ਐਲਾਨਣ ਉਪਰੰਤ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ | ਇਸ ਮੌਕੇ ਹਾਜ਼ਰ ਕਾਂਗਰਸੀ ਆਗੂਆਂ ਅਤੇ ਪਿੰਡ ਵਾਸੀਆਂ ਨੇ ਦੋਵੇਂ ਉਮੀਦਵਾਰਾਂ ਨੂੰ ਜਿਤਾਉਣ ਲਈ ਤਰ੍ਹਾਂ ਦਾ ਦੀ ਮਦਦ ਦਾ ਭਰੋਸਾ ਦਿੱਤਾ | ਇਸ ਮੌਕੇ ਸਰਪੰਚ ਡਾ: ਜਗਰਾਜ ਸਿੰਘ ਰਾਜਾ, ਸਾਬਕਾ ਸਰਪੰਚ ਮੁਕੰਦ ਸਿੰਘ ਪੂਨੀਆ, ਸਾਬਕਾ ਸਰਪੰਚ ਗੁਰਚਰਨ ਸਿੰਘ, ਸਵਰਨ ਸਿੰਘ ਪੰਚ, ਚਮਕੌਰ ਸਿੰਘ ਸਾਬਕਾ ਪੰਚ, ਸੁਖਵਿੰਦਰ ਸਿੰਘ ਯੋਧੀ ਕਾ, ਚਮਕੌਰ ਸਿੰਘ ਢਿੱਲੋਂ, ਭੋਲਾ ਸਿੰਘ ਪੰਚ, ਜਗਤਾਰ ਸਿੰਘ ਪੰਚ, ਲੱਡੂ ਰਾਮ ਪੰਚ, ਅਮਨਦੀਪ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਗਿੱਲ, ਕ੍ਰਿਪਾਲ ਸਿੰਘ, ਹੱਗਾ ਸਿੰਘ ਗਿੱਲ, ਸੁੱਖੀ ਢਿੱਲੋਂ, ਹੈਪੀ ਸਿੰਘ, ਪਿ੍ੰਸ, ਲਵੀ ਸਿੰਘ, ਕਮਲ ਸਿੰਘ, ਜੱਗਾ ਸਿੰਘ ਪੂਨੀਆ, ਚਮਕੌਰ ਸਿੰਘ ਰੰਧਾਵਾ, ਸੁਦਾਗਰ ਸਿੰਘ ਤੁੰਗ, ਕਿੰਦਾ ਭੰਗੂ, ਮੇਜਰ ਸਿੰਘ ਰੰਧਾਵਾ, ਡਾ: ਲਾਡਾ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ |
ਕਾਂਗਰਸ ਨੇ ਗਹਿਲ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਰਾਜਵਿੰਦਰ ਸਿੰਘ ਰਿੰਕੂ ਟੱਲੇਵਾਲ ਨੂੰ ਉਤਾਰਿਆ ਚੋਣ ਮੈਦਾਨ 'ਚ
ਅਜੀਤ ਡੈਸਕ
04-12-2025