07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਫੀਨਿਕਸ-2025 ਸਾਲਾਨਾ ਸਮਾਗਮ ਕਰਵਾਇਆ <br/>

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਪ੍ਰਾਇਮਰੀ ਵਿੰਗ ਦੇ ਸਾਲਾਨਾ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਅਸ਼ੋਕ ਕੁਮਾਰ ਐਸ.ਪੀ. ਇਨਵੈਸਟੀਗੇਸ਼ਨ ਬਰਨਾਲਾ, ਬਲਜੀਤ ਸਿੰਘ ਢਿੱਲੋਂ ਡੀ.ਐਸ.ਪੀ ਸਪੈਸ਼ਲ ਬ੍ਰਾਂਚ ਬਰਨਾਲਾ, ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਰੂੜੇਕੇ ਕਲਾਂ ਤੇ ਨਾਲ ਹੋਰ ਸ਼ਖ਼ਸੀਅਤਾਂ | ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ <br/> 06-12-2025
ਰੂੜੇਕੇ ਕਲਾਂ, 5 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਦੀ ਅਗਵਾਈ ਵਿਚ ਸੰਸਥਾ ਦਾ ਪ੍ਰਾਇਮਰੀ ਵਿੰਗ ਦਾ ਸਾਲਾਨਾ ਇਨਾਮ ਵੰਡ ਤੇ ਸਭਿਆਚਾਰਕ ਪ੍ਰੋਗਰਾਮ ਫੀਨਿਕਸ 2025 ਕਰਵਾਇਆ ਗਿਆ | ਸੋ ਦੁੱਖ ਕੈਸਾ ਪਾਵੈ ਸ਼ਬਦ ਕੀਰਤਨ ਨਾਲ ਸ਼ੁਰੂ ਹੋਏ ਸਮਾਗਮ ਦੌਰਾਨ ਸੰਸਥਾ ਦੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵਾਤਾਵਰਨ ਦੀ ਰੱਖਿਆ, ਸਮਾਜਿਕ ਕੁਰੀਤੀਆਂ ਵਿਰੁੱਧ, ਬਚਪਨ ਦੀਆਂ ਯਾਦਾਂ, ਚੰਗੇ ਮਨੁੱਖਤਾ ਗੁਣ ਪੈਦਾ ਕਰਨ ਲਈ ਨਾਟਕ, ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ | ਗੁਜਰਾਤੀ ਅਤੇ ਰਾਜਸਥਾਨੀ ਗੀਤਾਂ ਤੇ ਕਠਪੁਤਲੀਆਂ ਦੀ ਵੇਸ਼ਭੂਸ਼ਾ ਵਿਚ ਡਾਂਸ ਅਤੇ ਪੰਜਾਬੀ ਸੱਭਿਆਚਾਰ ਦਾ ਅੰਗ ਗਿੱਧਾ ਭੰਗੜਾ ਦੀ ਖ਼ੂਬਸੂਰਤ ਪੇਸ਼ਕਸ਼ ਕਰ ਕੇ ਖ਼ੂਬ ਰੰਗ ਬੰਨਿ੍ਹਆ | ਸਮਾਗਮ ਦੇ ਮੁੱਖ ਮਹਿਮਾਨ ਅਸ਼ੋਕ ਕੁਮਾਰ ਐਸ.ਪੀ ਇਨਵੈਸਟੀਗੇਸ਼ਨ ਬਰਨਾਲਾ, ਬਲਜੀਤ ਸਿੰਘ ਢਿੱਲੋਂ ਡੀ.ਐਸ.ਪੀ ਸਪੈਸ਼ਲ ਬ੍ਰਾਂਚ ਬਰਨਾਲਾ ਨੇ ਸੰਸਥਾ ਦੇ ਵੱਖ ਵੱਖ ਗਤੀਵਿਧੀਆਂ ਵਿਚੋਂ ਅੱਵਲ ਅਤੇ ਖੇਡਾਂ ਤੇ ਪੜ੍ਹਾਈ ਵਿਚੋਂ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਦੀ ਅਗਵਾਈ ਵਿਚ ਮੁੱਖ ਮਹਿਮਾਨ ਅਸ਼ੋਕ ਕੁਮਾਰ ਐਸ.ਪੀ ਇਨਵੈਸਟੀਗੇਸ਼ਨ ਬਰਨਾਲਾ, ਬਲਜੀਤ ਸਿੰਘ ਢਿੱਲੋਂ ਡੀ.ਐਸ.ਪੀ ਸਪੈਸ਼ਲ ਬ੍ਰਾਂਚ ਬਰਨਾਲਾ, ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਰੂੜੇਕੇ ਕਲਾਂ ਨੂੰ ਸਾਬਕਾ ਸਰਪੰਚ ਦਰਸਨਪਾਲ ਸਿੰਘ ਪੱਖੋ ਕਲਾਂ, ਕੇਵਲ ਸਿੰਘ ਮਹਿਲਾ ਚੌਕ ਵਲੋਂ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਇਲਾਕੇ ਦੀਆਂ ਹਾਜ਼ਰ ਦਰਜਨਾਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਅਸ਼ੋਕ ਕੁਮਾਰ ਐਸ.ਪੀ ਬਰਨਾਲਾ ਨੇ ਸਮਾਗਮ ਵਿਚ ਹਾਜ਼ਰ ਸੈਂਕੜੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸੰਸਥਾ ਪ੍ਰਬੰਧਕਾਂ ਦੇ ਵਧੀਆਂ ਪੜਾਈ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸੰਸਥਾ ਦੇ ਵਿਦਿਆਰਥੀਆਂ ਦੇ ਮਾਪੇ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ-ਵਿਧਾਇਕ ਕਾਲਾ ਢਿੱਲੋਂ <br/> ਅਗਲੀ ਖ਼ਬਰ ਖਾਦੀ ਬੋਰਡ ਮੈਂਬਰ ਗੁਰਦੀਪ ਨਿਆਮਤਪੁਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਹਲਕਾ ਕੋਆਰਡੀਨੇਟਰ ਨਿਯੁਕਤ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।