07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਅਕਾਲੀ ਉਮੀਦਵਾਰ ਰਵਿੰਦਰ ਕੌਰ ਖੜਕੇ ਕੇ ਨੇ ਜ਼ਿਲ੍ਹਾ ਪ੍ਰੀਸ਼ਦ ਮਹਿਲ ਕਲਾਂ ਲਈ ਕਾਗ਼ਜ਼ ਕੀਤੇ ਦਾਖ਼ਲ <br/>

ਜ਼ਿਲ੍ਹਾ ਪ੍ਰੀਸ਼ਦ ਮਹਿਲ ਕਲਾਂ ਤੋਂ ਅਕਾਲੀ ਉਮੀਦਵਾਰ ਰਵਿੰਦਰ ਕੌਰ ਬੈਨੀਪਾਲ ਖੜਕੇ ਨੇ ਕਾਗ਼ਜ਼ ਦਾਖ਼ਲ ਕਰਦੇ ਹੋਏ | ਤਸਵੀਰ : ਤਰਸੇਮ ਸਿੰਘ ਗਹਿਲ <br/> 06-12-2025
ਮਹਿਲ ਕਲਾਂ, 5 ਦਸੰਬਰ (ਤਰਸੇਮ ਸਿੰਘ ਗਹਿਲ)-ਜ਼ਿਲ੍ਹਾ ਪ੍ਰੀਸ਼ਦ ਮਹਿਲ ਕਲਾਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਰਵਿੰਦਰ ਕੌਰ ਬੈਨੀਪਾਲ ਖੜਕੇ ਕੇ ਪਤਨੀ ਸੁਖਵਿੰਦਰ ਸਿੰਘ ਸੁੱਖਾ ਸੀਨੀਅਰ ਅਕਾਲੀ ਆਗੂ ਨੇ ਆਪਣੇ ਕਾਗ਼ਜ਼ ਏ.ਡੀ.ਸੀ. ਬਰਨਾਲਾ ਪਾਸ ਦਾਖਲ ਕੀਤੇ | ਇਸ ਸਮੇਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦਾ ਮੁੱਖ ਏਜੰਡਾ ਖੇਤਰ ਦਾ ਵਿਕਾਸ ਕਰਨਾ ਹੀ ਹੈ, ਜੋਨ ਦੇ ਵਿਕਾਸ ਲਈ ਵੀ ਉਨ੍ਹਾਂ ਵਲੋਂ ਅਹਿਮ ਭੂਮਿਕਾ ਬਿਨ੍ਹਾਂ ਕਿਸੇ ਭੇਦਭਾਵ ਤੋਂ ਨਿਭਾਈ ਜਾਵੇਗੀ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਉਨ੍ਹਾਂ ਦੇ ਪਰਿਵਾਰ ਵਲੋਂ ਖੇਤਰ ਦੇ ਕਰਵਾਏ ਵਿਕਾਸ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਮਹਿਲ ਕਲਾਂ ਤੋਂ ਚੋਣ ਲੜੀ ਜਾਵੇਗੀ | ਇਸ ਮੌਕੇ ਨੌਜਵਾਨ ਆਗੂ ਹਰਮਨਦੀਪ ਸਿੰਘ, ਅਰਸ਼ਦੀਪ ਸਿੰਘ, ਗੁਰਜੀਤ ਸਿੰਘ ਟਿਵਾਣਾ, ਕੇਵਲ ਸਿੰਘ ਆਦਿ ਆਗੂਆਂ ਤੋਂ ਹੋਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਭੇਜ ਸਿੰਘ ਟਿੱਬੀ ਦੀ ਨਿਯੁਕਤੀ ਦਾ ਕੀਤਾ ਸਵਾਗਤ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮਹਿਲ ਕਲਾਂ ਤੋਂ 'ਆਪ' ਅਤੇ ਅਕਾਲੀ ਦਲ ਲਈ ਦਰਾਣੀ-ਜਠਾਣੀ ਚੋਣ ਮੈਦਾਨ 'ਚ ਕੁੱਦੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।