22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਕਿਸਾਨਾਂ ਦੇ ਸੰਘਰਸ਼ ਅੱਗੇ ਝੁਕੇ ਕੰਪਨੀ ਅਧਿਕਾਰੀ, ਸੜਕਾਂ ਮੁਰੰਮਤ ਕਰਵਾਉਣ ਦਾ ਦੁਆਇਆ ਭਰੋਸਾ <br/>

ਰੌਸ਼ਨ ਖੇੜਾ ਮਹਿਲ ਕਲਾਂ ਵਿਖੇ ਧਰਨੇ ਵਿਚ ਕਿਸਾਨ ਆਗੂਆਂ ਨੂੰ ਸੜਕਾਂ ਦੀ ਮੁਰੰਮਤ ਕਰਵਾਉਣ ਸਬੰਧੀ ਲਿਖਤੀ ਰੂਪ 'ਚ ਦਿੰਦੇ ਹੋਏ ਕੰਪਨੀ ਦੇ ਅਧਿਕਾਰੀ | ਤਸਵੀਰ : ਅਵਤਾਰ ਸਿੰਘ ਅਣਖੀ <br/> 22-12-2025
ਮਹਿਲ ਕਲਾਂ, 21 ਦਸੰਬਰ (ਅਵਤਾਰ ਸਿੰਘ ਅਣਖੀ)-ਭਾਰਤ ਮਾਲਾ ਪ੍ਰੋਜੈਕਟ ਸੜਕ ਲਈ ਮਿੱਟੀ ਦੀ ਢੋਆ ਢੁਆਈ ਕਰ ਰਹੇ ਓਵਰ ਲੋਡ ਟਿੱਪਰਾਂ ਨਾਲ ਪਿੰਡ ਮੂੰਮ ਤੋਂ ਮਹਿਲ ਕਲਾਂ, ਧਨੇਰ ਸੜਕਾਂ ਥਾਂ ਥਾਂ ਟੁੱਟਣ ਕਾਰਨ ਹਾਲਤ ਤਰਸਯੋਗ ਬਣ ਜਾਣ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਵਲੋਂ ਰੌਸ਼ਨ ਖੇੜਾ ਮਹਿਲ ਕਲਾਂ ਵਿਖੇ ਓਵਰ ਲੋਡ ਚੱਲ ਰਹੇ ਟਿੱਪਰਾਂ ਦਾ ਲਗਾਤਾਰ ਦਿਨ ਰਾਤ ਘਿਰਾਓ ਕੀਤਾ ਗਿਆ | ਭਾਕਿਯੂ ਡਕੌਂਦਾ ਧਨੇਰ ਦੇ ਜ਼ਿਲ੍ਹਾ ਆਗੂ ਜੁਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਸਤਨਾਮ ਸਿੰਘ ਮੂੰਮ ਦੀ ਅਗਵਾਈ ਹੇਠ ਕੀਤੇ ਸ਼ੁਰੂ ਸੰਘਰਸ਼ ਅੱਗੇ ਝੁਕਦਿਆਂ ਸੀਗਲ ਲੁਧਿਆਣਾ ਬਠਿੰਡਾ ਗਰੀਨ ਫ਼ੀਲਡ ਹਾਈਵੇ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮੈਨੇਜਰ ਸੁਨੀਲ ਰਾਖੀ ਵਲੋਂ ਵਿਸ਼ਵਾਸ ਦਿੱਤਾ ਗਿਆ ਕਿ ਓਵਰਲੋਡ ਟਿੱਪਰਾਂ ਕਰਕੇ ਟੁੱਟੀਆਂ ਹੋਈਆਂ ਸੜਕਾਂ ਦੀ ਮੁਰੰਮਤ ਦਾ ਕੰਮ ਕੰਪਨੀ ਵਲੋਂ ਕਰਵਾਇਆ ਜਾਵੇਗਾ | ਉਨ੍ਹਾਂ ਆਪਣੀ ਕੰਪਨੀ ਦੀ ਲੈਟਰ ਪੈਡ 'ਤੇ ਲਿਖਤੀ ਵਿਸ਼ਵਾਸ ਦੁਆਇਆ ਕਿ ਜਦੋਂ ਮਿੱਟੀ ਚੁੱਕਣ ਦਾ ਕੰਮ ਖ਼ਤਮ ਹੋਵੇਗਾ, ਉਸ ਤੋਂ ਬਾਅਦ ਸੜਕਾਂ ਦੀ ਸਹੀ ਮੁਰੰਮਤ ਅਤੇ ਕਿਸੇ ਕਿਸਾਨ ਦੇ ਖੇਤ ਦੀ ਕੋਈ ਪਾਣੀ ਵਾਲੀ ਪਾਈਪ ਟੁੱਟੇਗੀ, ਉਹ ਪੁਲੀ ਸੀਗਲ ਕੰਪਨੀ ਠੀਕ ਕਰਾ ਕੇ ਦੇਵੇਗੀ | ਇਸ ਉਪਰੰਤ ਆਗੂਆਂ ਨੇ ਕਿਸਾਨ ਸੰਘਰਸ਼ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਕਿਸਾਨ ਦੇ ਰੋਹ ਨੂੰ ਦੇਖਦਿਆਂ ਕੰਪਨੀ ਅੱਗੇ ਝੁਕੀ ਹੈ | ਇਸ ਉਪਰੰਤ ਨਾਅਰਿਆਂ ਦੀ ਗੂੰਜ ਵਿਚ ਬੀਤੇ ਸ਼ਨੀਵਾਰ ਦੁਪਹਿਰ ਤੋਂ ਚੱਲ ਰਿਹਾ ਰੋਸ ਧਰਨਾ ਸਮਾਪਤ ਕਰ ਦਿੱਤਾ ਗਿਆ | ਇਸ ਸਮੇਂ ਕਿਸਾਨ ਆਗੂ ਜੱਗਾ ਮਹਿਲ ਕਲਾਂ, ਸ਼ੇਰ ਸਿੰਘ, ਅਮਨਦੀਪ ਸਿੰਘ ਸਿੱਧੂ, ਪ੍ਰੀਤਮ ਮਹਿਲ ਕਲਾਂ, ਨਛੱਤਰ ਸਿੰਘ, ਹਰੀ ਸਿੰਘ, ਸੁਖਦੇਵ ਸਿੰਘ, ਕੁਸੇਸਤਰ ਸਿੰਘ, ਸੁਖਵਿੰਦਰ ਸਿੰਘ, ਪਰਵਿੰਦਰ ਸਿੰਘ, ਦੇਵ ਸਿੰਘ ਮਹਿਲ ਕਲਾਂ, ਕੁਲਬੀਰ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਰਵਿੰਦਰ ਸਿੰਘ, ਦਵਿੰਦਰ ਸਿੰਘ ਧਨੇਰ, ਕੁਲਵੀਰ ਸਿੰਘ ਧਨੇਰ, ਮਲਕੀਤ ਸਿੰਘ ਮੀਤਾ ਇਕਾਈ ਪ੍ਰਧਾਨ ਪ੍ਰਧਾਨ ਭਾਕਿਯੂ ਕਾਦੀਆਂ, ਨਿਰਮਲ ਸਿੰਘ ਅਮਲਾ ਸਿੰਘ ਵਾਲਾ, ਦਿਆਲ ਸਿੰਘ, ਦਰਸ਼ਨ ਸਿੰਘ, ਅਜਮੇਰ ਸਿੰਘ, ਦੇਵ ਸਿੰਘ ਮੂੰਮ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਆਰੀਆ ਭੱਟ ਕਾਲਜ ਬੀ. ਬੀ. ਏ. ਦੂਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।