17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

49ਵੀਂ ਜੂਨੀਅਰ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ 'ਚ ਕਰਨਵੀਰ ਸਿੰਘ ਨੇ ਤਾਂਬੇ ਦਾ ਤਗਮਾ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ <br/>

ਅਜੀਤ ਡੈਸਕ 23-12-2025
ਬਰਨਾਲਾ, 22 ਦਸੰਬਰ (ਅਸ਼ੋਕ ਭਾਰਤੀ)-ਵਾਲੀਬਾਲ ਫੈਡਰੇਸ਼ਨ ਆਫ਼ ਇੰਡੀਆ ਵਲੋਂ ਰਾਜਸਥਾਨ ਦੇ ਝੁੰਝਨੂ ਜ਼ਿਲ੍ਹੇ ਦੇ ਪਿਲਾਨੀ ਵਿਖੇ ਕਰਵਾਈ 49ਵੀਂ ਰਾਸ਼ਟਰੀ ਨੈਸ਼ਨਲ ਜੂਨੀਅਰ ਵਾਲੀਬਾਲ ਚੈਂਪੀਅਨਸ਼ਿਪ 'ਚ ਪੰਜਾਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਾਂਬੇ ਦਾ ਤਗਮਾ ਜਿੱਤ ਕੇ ਜ਼ਿਲ੍ਹਾ ਬਰਨਾਲਾ ਦਾ ਨਾਂਅ ਰੌਸ਼ਨ ਕੀਤਾ ਹੈ | ਪੰਜਾਬ ਦੀ ਟੀਮ ਲਈ ਖੇਡਦਿਆਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਦੇ ਕਰਨਵੀਰ ਸਿੰਘ ਨੇ ਪੰਜਾਬ ਦੀ ਟੀਮ ਨੂੰ ਤਾਂਬੇ ਦਾ ਤਗਮਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ | ਪੰਜਾਬ ਨੇ ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿਚ ਤਾਮਿਲਨਾਡੂ ਨੂੰ 3-1 ਨਾਲ ਹਰਾਇਆ | ਪੰਜਾਬ ਵਾਲੀਬਾਲ ਐਸੋਸੀਏਸ਼ਨ ਵਲੋਂ ਚੁਣੀ ਗਈ ਪੰਜਾਬ ਦੀ ਇਸ ਟੀਮ ਦੇ ਕੋਚ ਯਾਦਵਿੰਦਰ ਸਿੰਘ ਹਨ | ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਅਤੇ ਵਾਲੀਬਾਲ ਕੋਚ ਅਜੈ ਨਾਗਰ ਨੇ ਕਰਨਵੀਰ ਸਿੰਘ ਅਤੇ ਪਰਿਵਾਰ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਸਾਰੀ ਟੀਮ ਦਾ ਵਾਪਸ ਪੁੱਜਣ 'ਤੇ ਸੰਗਰੂਰ 'ਚ ਸਵਾਗਤ ਵੀ ਕੀਤਾ | ਜ਼ਿਕਰਯੋਗ ਹੈ ਕਿ ਕਰਨਵੀਰ ਸਿੰਘ ਨੂੰ ਵਾਲੀਬਾਲ ਦੀ ਗੁੜ੍ਹਤੀ ਪਰਿਵਾਰ ਵਿਚੋਂ ਹੀ ਮਿਲੀ ਹੈ | ਉਸ ਦੇ ਪਿਤਾ ਮਨਪ੍ਰੀਤ ਸਿੰਘ ਖ਼ੁਦ ਵਾਲੀਬਾਲ ਦੇ ਬਿਹਤਰੀਨ ਖਿਡਾਰੀ ਰਹੇ ਹਨ ਅਤੇ ਕੋਚਿੰਗ ਦੇ ਕੇ ਕਈ ਨੈਸ਼ਨਲ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ | ਕਰਨਵੀਰ ਸਿੰਘ ਨੇ ਰਾਜ ਪੱਧਰੀ ਸਕੂਲੀ ਖੇਡਾਂ ਵਿਚ ਵੀ ਬਰਨਾਲੇ ਜ਼ਿਲ੍ਹੇ ਵਲੋਂ ਖੇਡਦਿਆਂ ਸੋਨੇ ਦਾ ਤਗਮਾ ਹਾਸਲ ਕੀਤਾ ਸੀ |

ਪਿਛਲੀ ਖ਼ਬਰ ਸੰਤ ਲੌਂਗਪੁਰੀ ਸਕੂਲ ਪੱਖੋ ਕਲਾਂ ਵਿਖੇ ਠੰਢ ਤੋਂ ਬਚਾਅ ਲਈ ਦਿੱਤੀ ਜਾਣਕਾਰੀ <br/> ਅਗਲੀ ਖ਼ਬਰ ਵੱਖ-ਵੱਖ ਜਥੇਬੰਦੀ ਦੇ ਆਗੂਆਂ ਨੇ ਧਰਨਾ ਲਗਾ ਕੇ ਕਬਜ਼ਾ ਵਾਰੰਟ ਰੋਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।