14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਅਭੈ ਓਸਵਾਲ ਟਾਊਨਸ਼ਿਪ ਵਿਖੇ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਅਤਿ-ਆਧੁਨਿਕ ਸਹੂਲਤਾਂ <br/>

ਅਜੀਤ ਡੈਸਕ 25-12-2025
ਬਰਨਾਲਾ, 24 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਅਭੈ ਓਸਵਾਲ ਟਾਊਨਸ਼ਿਪ ਜੋ ਰਾਏਕੋਟ ਰੋਡ ਬਰਨਾਲਾ ਉੱਪਰ ਸਥਿਤ ਹੈ, ਵਿਖੇ ਪ੍ਰਬੰਧਕਾਂ ਵਲੋਂ ਕਾਲੋਨੀ ਵਿਚ ਵਸਨੀਕਾਂ ਲਈ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਭੈ ਓਸਵਾਲ ਟਾਊਨਸ਼ਿਪ ਦੇ ਐਡਮਿਨ ਹੈੱਡ ਸ੍ਰੀ ਕੁਸਮ ਕੁਮਾਰ ਗਰਗ ਨੇ ਦੱਸਿਆ ਕਿ ਕਾਲੋਨੀ ਦੇ ਡਾਇਰੈਕਟਰ/ਪ੍ਰੋਮੋਟਰ ਸ੍ਰੀ ਰੋਹਿਤ ਜਿੰਦਲ ਦੀ ਦੇਖਰੇਖ ਹੇਠ ਕਾਲੋਨੀ ਵਿਚ ਨਵੀਆਂ ਰਿਹਾਇਸ਼ਾਂ ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਅਭੈ ਓਸਵਾਲ ਟਾਊਨਸ਼ਿਪ 58 ਏਕੜ ਵਿਚ ਬਣੀ ਹੋਈ ਰੇਰਾ ਤੋਂ ਮੰਨਜ਼ੂਰਸੁਦਾ ਕਾਲੋਨੀ ਹੈ ਵਿਖੇ ਪਾਰਕਿੰਗ, ਬਾਸਕਟਬਾਲ ਦੇ ਦੋ ਕੋਰਟ, ਲਾਅਨ ਟੈਨਿਸ ਦੇ ਦੋ ਕੋਰਟ, ਬੈਡਮਿੰਟਨ ਦੇ ਦੋ ਕੋਰਟ, ਕਿ੍ਕਟ ਦੇ ਚਾਰ ਪਿਚ, ਦੋ ਕਿਡਜ ਜ਼ੋਨ, ਇੱਕ ਓਪਨ ਜਿਮ, ਹਜ਼ਾਰਾਂ ਬੂਟਿਆਂ ਵਾਲੇ 14 ਪਾਰਕ, ਸੀਵਰੇਜ ਟਰੀਟਮੈਂਟ ਪਲਾਂਟ, ਰੇਨ ਵਾਟਰ ਹਾਰਵੇਸਟਿੰਗ ਦੇ 26 ਪਿਟ, 50 ਸਾਲ ਤੱਕ ਚੱਲਣ ਵਾਲੀਆਂ ਕੰਕਰੀਟ ਦੀਆਂ ਸੜਕਾਂ ਤੋਂ ਇਲਾਵਾ ਸੁਰੱਖਿਆ ਦੇ ਮੱਦੇਨਜ਼ਰ ਇੱਕੋ ਗੇਟ ਦਾਖਲਾ ਸਮੇਤ ਸੈਂਸਰ, 128 ਸੀ.ਸੀ.ਟੀ.ਵੀ. ਕੈਮਰੇ, 10 ਫੁੱਟ ਉੱਚੀ ਚਾਰਦੀਵਾਰੀ ਅਤੇ ਹਰ ਤਰ੍ਹਾਂ ਦੀਆਂ ਅਤਿ-ਆਧੁਨਿਕ ਸੁਵਿਧਾਵਾਂ ਮੌਜੂਦ ਹਨ | ਉਨ੍ਹਾਂ ਦੱਸਿਆ ਕਿ ਕਾਲੋਨੀ ਵਿਚ ਜਲਦ ਹੀ ਕਲੱਬ ਹਾਊਸ ਅਤੇ ਪ੍ਰਾਇਮਰੀ ਹੈਲਥ ਸੈਂਟਰ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ | ਜਿਸ ਨਾਲ ਕਾਲੋਨੀ ਵਿਚ ਰਹਿਣ ਵਾਲਿਆਂ ਨੂੰ ਬਹੁਤ ਫ਼ਾਇਦਾ ਹੋਵੇਗਾ | ਉਨ੍ਹਾਂ ਕਿਹਾ ਕਿ ਬਰਨਾਲਾ ਦੇ ਲੋਕ ਆਪਣੇ ਬੱਚਿਆਂ ਨੂੰ ਚੰਗਾ ਮਾਹੌਲ ਦੇਣ ਲਈ ਇਸ ਕਾਲੋਨੀ ਵਿਚ ਰਹਿਣਾ ਪਸੰਦ ਕਰਨ ਲੱਗੇ ਹਨ ਅਤੇ ਇਸੇ ਕਾਰਨ ਕਾਲੋਨੀ ਵਿਚ ਵੱਡੀ ਗਿਣਤੀ ਵਿਚ ਰਿਹਾਇਸ਼ਾਂ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਾ ਹੈ |

ਪਿਛਲੀ ਖ਼ਬਰ ਸਿੱਧ ਬਾਬਾ ਗੰਡੂ ਭਗਤ ਦੀ 42ਵੀਂ ਬਰਸੀ ਮਨਾਈ <br/> ਅਗਲੀ ਖ਼ਬਰ ਸਰਕਾਰੀ ਹਰੇ ਭਰੇ ਦਰਜਨਾਂ ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਪ੍ਰਸ਼ਾਸਨਿਕ ਅਧਿਕਾਰੀ ਬਣੇ ਮੂਕ ਦਰਸ਼ਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।