11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਕੁਲਵੰਤ ਸਿੰਘ ਕੀਤੂ ਅਤੇ ਦਰਸ਼ਨ ਸਿੰਘ ਢਿੱਲੋਂ ਦੀ ਅਗਵਾਈ ਹੇਠ ਲੋਕ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ <br/>

ਵੱਖ-ਵੱਖ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਪੁਰਸ਼ ਅਤੇ ਅÏਰਤਾਂ ਨੂੰ ਸਨਮਾਨਿਤ ਕਰਦੇ ਹੋਏ ਕੁਲਵੰਤ ਸਿੰਘ ਕੀਤੂ, ਦਰਸ਼ਨ ਸਿੰਘ ਢਿੱਲੋਂ ਤੇ ਹੋਰ ਪਤਵੰਤੇ | ਤਸਵੀਰ : ਜਤਿੰਦਰ ਸਿੰਘ ਧਨੌਲਾ <br/> 26-12-2025
ਧਨੌਲਾ, 25 ਦਸੰਬਰ (ਜਤਿੰਦਰ ਸਿੰਘ ਧਨੌਲਾ)-ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦ ਹਲਕੇ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਕੀਤੂ ਅਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਵਿਚੋਂ ਵੱਡੀ ਗਿਣਤੀ ਵਿਚ ਪੁਰਸ਼ ਅਤੇ ਅÏਰਤਾਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ | ਗੱਲਬਾਤ ਕਰਦਿਆਂ ਸ: ਕੁਲਵੰਤ ਸਿੰਘ ਕੀਤੂ ਨੇ ਆਖਿਆ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਚਾਹੁੰਦੇ ਹਨ ਅਤੇ ਆਮ ਆਦਮੀ ਪਾਰਟੀ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ | ਸ਼੍ਰੀ ਕੰਤਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹਰ ਨਾਗਰਿਕ ਸਰਕਾਰ ਵਿਚ ਆਪਣੇ ਹਿੱਸੇਦਾਰੀ ਸਮਝਦਾ ਸੀ | ਜਦ ਕਿ ਹੁਣ ਹਰ ਇਕ ਨਾਗਰਿਕ ਲਾਵਾਰਸ ਮਹਿਸੂਸ ਕਰ ਰਿਹਾ ਹੈ | ਸ੍ਰੀ ਕੰਤਾ ਨੇ ਆਖਿਆ ਕਿ ਗ਼ੁੱਸੇ ਗਿਲੇ ਸਭ ਪਾਰਟੀਆਂ ਵਿਚ ਹੁੰਦੇ ਹਨ | ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਵਿਚਾਰਧਾਰਾਵਾਂ ਵਿਚ ਵਿਸਰ ਚੁੱਕੇ ਆਗੂ ਅਤੇ ਵਰਕਰ ਮੁੜ ਮਜ਼ਬੂਤ ਸਰਕਾਰ ਚਾਹੁੰਦੇ ਹਨ ਤੇ ਸਾਰੇ ਦੇ ਸਾਰੇ ਛੋਟੇ ਗਿਲੇ ਸ਼ਿਕਵੇ ਭੁਲਾ ਕੇ ਇਕੱਠੇ ਹੋ ਰਹੇ ਹਨ | ਦਰਸ਼ਨ ਸਿੰਘ ਢਿੱਲੋਂ ਨੇ ਆਖਿਆ ਕਿ ਵਿਕਾਸ ਦੀ ਲਹਿਰ ਸ਼੍ਰੋਮਣੀ ਅਕਾਲੀ ਦਲ ਮੌਕੇ ਹੀ ਚੱਲੀ ਸੀ | ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੋ ਕੇ ਕੁਨੈਕਸ਼ਨ ਵੰਡੇ ਗਏ ਸਨ | ਦਰਸ਼ਨ ਸਿੰਘ ਨੇ ਆਖਿਆ ਕਿ ਅੱਜ ਇਕ ਸਾਲ ਸਰਕਾਰ ਦਾ ਹਾਲੇ ਬਾਕੀ ਪਿਆ ਹੈ | ਜਦਕਿ ਕਰਜ਼ੇ ਦੀ ਪੰਡ ਹੁਣ ਤੋਂ ਪਹਿਲੇ ਸਾਰੇ ਰਿਕਾਰਡ ਤੋੜ ਕੇ ਸਿਖਰ ਤੱਕ ਜਾ ਅੱਪੜੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜੀਵਨ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰ ਬਾਵਾ, ਵਿੱਕੀ ਸਿੰਘ, ਬੂਟਾ ਸਿੰਘ, ਲਖਵੀਰ ਸਿੰਘ, ਜੱਸਾ ਸਿੰਘ, ਜਗਜੀਤ ਸਿੰਘ, ਜਗਜੀਤ ਢਿੱਲੋਂ, ਬਲਵੀਰ ਸਿੰਘ ਐਮ.ਸੀ, ਜਗਸੀਰ ਸਿੰਘ, ਕੁਲਦੀਪ ਬਾਵਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਅਤੇ ਪਤਵੰਤੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ |

ਪਿਛਲੀ ਖ਼ਬਰ ਪੱਖੋ ਕੈਂਚੀਆਂ ਚੌਕ ਵਿਚ ਤੇਜ਼ ਰਫ਼ਤਾਰ ਟਿੱਪਰ ਟਰਾਲੇ ਵਿਚ ਵੱਜਿਆ, ਜਾਨੀ ਨੁਕਸਾਨ ਤੋਂ ਹੋਇਆ ਬਚਾਅ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਨੂੰ ਝਟਕਾ, ਦਰਜਨ ਦੇ ਕਰੀਬ ਪਰਿਵਾਰ ਹੋਏ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।