11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮਹਿਲ ਕਲਾਂ ਤਹਿਸੀਲ ਦਫ਼ਤਰ 'ਚ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਖ਼ਾਲੀ <br/>

ਤਹਿਸੀਲ ਦਫ਼ਤਰ ਮਹਿਲ ਕਲਾਂ ਦਾ ਸੁੰਨਾ ਪਿਆ ਦਫ਼ਤਰ | ਤਸਵੀਰ: ਅਵਤਾਰ ਸਿੰਘ ਅਣਖੀ <br/> 26-12-2025
ਮਹਿਲ ਕਲਾਂ, 25 ਦਸੰਬਰ (ਅਵਤਾਰ ਸਿੰਘ ਅਣਖੀ)-ਤਹਿਸੀਲ ਦਫ਼ਤਰ ਮਹਿਲ ਕਲਾਂ 'ਚ ਪਿਛਲੇ ਸਮੇਂ ਤੋਂ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਖ਼ਾਲੀ ਹੋਣ ਕਾਰਨ ਲੋਕਾਂ ਨੂੰ ਆਪਣੇ ਜ਼ਰੂਰੀ ਕੰਮਾਂ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਲੰਘੀ 22 ਅਪ੍ਰੈਲ ਨੂੰ ਤਹਿਸੀਲਦਾਰ ਦੀ ਬਦਲੀ ਹੋਣ ਤੋਂ ਬਾਅਦ ਇਹ ਅਸਾਮੀ ਅਜੇ ਤੱਕ ਭਰੀ ਨਹੀਂ ਗਈ | ਇਸ ਤੋਂ ਬਾਅਦ ਨਾਇਬ ਤਹਿਸੀਲਦਾਰ ਨੂੰ ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਸੀ, ਹੁਣ ਉਨ੍ਹਾਂ ਦੇ ਸੇਵਾ ਮੁਕਤ ਹੋ ਜਾਣ ਮਗਰੋਂ ਤਹਿਸੀਲ ਦਫ਼ਤਰ ਦੇ ਸਾਰੇ ਕੰਮ ਠੱਪ ਹੋ ਗਏ ਹਨ | ਹੁਣ ਸਬ-ਤਹਿਸੀਲ ਦਫ਼ਤਰ ਭਦੌੜ ਦੇ ਨਾਇਬ ਤਹਿਸੀਲਦਾਰ ਨੂੰ ਵਾਧੂ ਚਾਰਜ ਦੇ ਕੇ ਚਲਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਵਾਧੂ ਚਾਰਜ ਅਧਿਕਾਰੀ ਤਹਿਸੀਲ ਦਫ਼ਤਰ 'ਚ ਨਿਯਮਿਤ ਤੌਰ 'ਤੇ ਉਪਲਬਧ ਨਹੀਂ ਰਹਿੰਦੇ | ਇਸ ਕਾਰਨ ਲੋੜਵੰਦ ਲੋਕਾਂ ਦੇ ਕੰਮ ਲੰਮੇ ਸਮੇਂ ਤੋਂ ਬਕਾਇਆ ਖੜ੍ਹੇ ਰਹਿੰਦੇ ਹਨ, ਜਿਸ ਕਰ ਕੇ ਪੀੜਤ ਲੋੜਵੰਦਾਂ ਨੂੰ ਵਾਰ-ਵਾਰ ਦਫ਼ਤਰ ਦੇ ਚੱਕਰ ਕੱਟਣੇ ਪੈਂਦੇ ਹਨ | ਮਾਲ ਮਹਿਕਮੇ ਤੋਂ ਇਲਾਵਾ ਖ਼ਾਸ ਕਰ ਕੇ ਮੈਰਿਜ ਰਜਿਸਟਰੇਸ਼ਨ, ਵਿਦਿਆਰਥੀਆਂ ਨੂੰ ਲੋੜੀਂਦੇ ਸਰਟੀਫਿਕੇਟ ਸਮੇਂ ਸਿਰ ਨਾ ਮਿਲਣ ਕਾਰਨ ਦਾਖ਼ਲਿਆਂ, ਵਜ਼ੀਫ਼ਿਆਂ ਅਤੇ ਹੋਰ ਜ਼ਰੂਰੀ ਕੰਮਾਂ 'ਚ ਰੁਕਾਵਟਾਂ ਆ ਰਹੀਆਂ ਹਨ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਹਲਕਾ ਇੰਚਾਰਜ ਗੁਰਜੰਟ ਸਿੰਘ ਕੱਟੂ, ਕਾਂਗਰਸ ਦੇ ਬਲਾਕ ਪ੍ਰਧਾਨ ਪਰਮਿੰਦਰ ਸ਼ੰਮੀ ਠੁੱਲੀਵਾਲ, ਸੀਨੀ: ਆਗੂ ਗੁਰਮੇਲ ਸਿੰਘ ਮੌੜ, ਯੂਥ ਆਗੂ ਬੰਨੀ ਖਹਿਰਾ, ਐਡਵੋਕੇਟ ਜਸਬੀਰ ਸਿੰਘ ਖੇੜੀ, ਸੀ.ਪੀ.ਆਈ ਦੇ ਤਹਿਸੀਲ ਸਕੱਤਰ ਬਵਨ ਸਿੰਘ ਖਿਆਲੀ ਨੇ ਮੰਗ ਕੀਤੀ ਹੈ ਕਿ ਤਹਿਸੀਲ ਦਫ਼ਤਰ ਮਹਿਲ ਕਲਾਂ ਦੀਆਂ ਅਸਾਮੀਆਂ ਤੁਰੰਤ ਪੱਕੇ ਤੌਰ 'ਤੇ ਭਰੀਆਂ ਜਾਣ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲ ਸਕੇ |

ਪਿਛਲੀ ਖ਼ਬਰ ਸ੍ਰੀ ਬਾਲਾ ਜੀ ਲੰਗਰ ਕਮੇਟੀ ਨੇ ਸ੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ <br/> ਅਗਲੀ ਖ਼ਬਰ ਪੱਖੋ ਕੈਂਚੀਆਂ ਚੌਕ ਵਿਚ ਤੇਜ਼ ਰਫ਼ਤਾਰ ਟਿੱਪਰ ਟਰਾਲੇ ਵਿਚ ਵੱਜਿਆ, ਜਾਨੀ ਨੁਕਸਾਨ ਤੋਂ ਹੋਇਆ ਬਚਾਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।