* ਕਮੀਜ਼ 'ਤੇ ਦੁੱਧ ਦੇ ਦਾਗ਼ ਦੂਰ ਕਰਨ ਲਈ ਧੱਬੇ ਵਾਲੀ ਥਾਂ ਨੂੰ ਅਮੋਨੀਆ ਮਿਲੇ ਪਾਣੀ ਨਾਲ ਧੋਵੋ।
* ਜੇਕਰ ਦਾਗ਼ ਬਹੁਤ ਪੁਰਾਣੇ ਹੋਣ ਤਾਂ ਦੋ ਹਿੱਸੇ ਮਿਥੇਲੇਟਿਡ ਸਪ੍ਰਿਟ, ਦੋ ਹਿੱਸੇ ਹਾਈਡ੍ਰੋਜਨ ਪੈਰਾਕਸਾਈਡ, ਇਕ ਹਿੱਸਾ ਅਮੋਨੀਆ ਅਤੇ ਇਕ ਹਿੱਸਾ ਗਲੈਸਰੀਨ ਲਓ। ਦਾਗ਼ ਵਾਲੀ ਥਾਂ 'ਤੇ ਕੁਝ ਦੇਰ ਲਗਾ ਕੇ ਰਹਿਣ ਦਿਓ। ਥੋੜ੍ਹੀ ਦੇਰ ਬਾਅਦ ਧੋ ਦਿਓ, ਦਾਗ਼ ਦੂਰ ਹੋ ਜਾਵੇਗਾ। * ਡਿਟਰਜੈਂਟ ਪਾਊਡਰ ਜਾਂ ਬੋਰੈਕਸ ਦੇ ਘੋਲ ਵਿਚ ਜੈਮ ਆਦਿ ਦੇ ਦਾਗ਼ ਡੁਬੋ ਕੇ ਰੱਖਣ ਬਾਅਦ ਧੋਣ 'ਤੇ ਦਾਗ਼ ਦੂਰ ਹੋ ਜਾਣਗੇ। * ਕੱਪੜਿਆਂ 'ਤੇ ਚਾਹ-ਕੌਫ਼ੀ ਡਿਗਦੇ ਹੀ ਥੋੜ੍ਹਾ ਟੈਲਕਮ ਪਾਊਡਰ ਪਾ ਦਿਓ। ਦਾਗ਼ ਫਿੱਕਾ ਪੈ ਜਾਵੇਗਾ ਤੇ ਬਾਅਦ ਵਿਚ ਗਰਮ ਪਾਣੀ ਵਿਚ ਸੋਢਾ ਮਿਲਾ ਕੇ ਧੋਵੋ। ਚਾਹ ਦੇ ਦਾਗ਼ ਦੂਰ ਹੋ ਜਾਣਗੇ। * ਗ੍ਰੀਸ ਜਾਂ ਤੇਲ ਦੇ ਦਾਗ਼ ਲਾਹੁਣ ਲਈ ਦਾਗ਼ ਵਾਲੀ ਥਾਂ 'ਤੇ ਮੈਗਨੀਸ਼ੀਅਮ ਕਾਰਬੋਨੇਟ ਮਲੋ। ਜੇਕਰ ਫਿਰ ਵੀ ਦਾਗ਼ ਨਾ ਲਹਿਣ ਤਾਂ ਦੁਬਾਰਾ ਲਗਾਓ। ਦਾਗ਼ ਹਲਕਾ ਪੈਣ 'ਤੇ ਬਰੁਸ਼ ਨਾਲ ਝਾੜ ਦਿਓ। * ਜੇਕਰ ਚਿਕਨਾਈ ਵਾਲੇ ਦਾਗ਼ ਹੋਣ ਤਾਂ ਤੁਰੰਤ ਟੈਲਕਮ ਪਾਊਡਰ ਜਾਂ ਫ੍ਰੈਂਚ ਚਾਕ ਪਾਊਡਰ ਛਿੜਕਾਅ ਦਿਓ। ਇਸ ਨਾਲ ਦਾਗ਼ ਹਲਕਾ ਪੈ ਜਾਵੇਗਾ। ਦਾਗ਼ ਵਾਲੀ ਥਾਂ 'ਤੇ ਬਲਾਟਿੰਗ ਪੇਪਰ ਰੱਖ ਕੇ ਉੱਪਰ ਤੋਂ ਗਰਮ ਪ੍ਰੈੱਸ ਕਰੋ। ਫਿਰ ਕੱਪੜੇ ਨੂੰ ਗਰਮ ਪਾਣੀ ਨਾਲ ਸਾਬਣ ਨਾਲ ਧੋ ਲਓ। ਜੇਕਰ ਫਿਰ ਵੀ ਦਾਗ਼ ਨਾ ਜਾਵੇ ਤਾਂ ਕਾਰਬਨ-ਟੈਟ੍ਰਾਕਲੋਰਾਈਡ ਦਾਗ਼ 'ਤੇ ਲਗਾਓ। ਫਿਰ ਗਰਮ ਪਾਣੀ ਨਾਲ ਧੋ ਲਓ।
ਇਸ ਤਰ੍ਹਾਂ ਪਾਓ ਦਾਗ਼-ਧੱਬਿਆਂ ਤੋਂ ਛੁਟਕਾਰਾ
ਅਜੀਤ ਡੈਸਕ
23-10-2025