ਲੰਡਨ, 19 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਕੌਂਸਲ ਹੰਸਲੋ ਦੇ ਕੌਂਸਲਰ ਸੁਖਬੀਰ ਸਿੰਘ ਧਾਲੀਵਾਲ ਅਕਾਲ ਚਲਾਣਾ ਕਰ ਗਏ ਹਨ ¢ ਉਹ 76 ਵਰਿ੍ਹਆਂ ਦੇ ਸਨ ¢ ਕੌਂਸਲਰ ਰਘਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਧਾਲੀਵਾਲ ਕੁਝ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ¢ ਉਹ ਆਪਣੇ ਪਿੱਛੇ ਦੋ ਬੇਟੇ ਤੇ ਇੱਕ ਬੇਟੀ ਛੱਡ ਗਏ ਹਨ ¢ ਧਾਲੀਵਾਲ ਸ਼ੁਰੂ ਤੋਂ ਹੀ ਲੇਬਰ ਨਾਲ ਜੁੜੇ ਹੋਏ ਸਨ ਤੇ ਕਰੈਨਫੋਰਡ ਹਲਕੇ ਤੋਂ ਕੌਂਸਲਰ ਸਨ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਨਿਹਾਲ ਸਿੰਘ ਵਾਲਾ ਨਾਲ ਸਬੰਧਿਤ ਸਨ ¢ ਐਮ. ਪੀ. ਸੀਮਾ ਮਲਹੋਤਰਾ, ਵਰਿੰਦਰ ਸ਼ਰਮਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਧਾਲੀਵਾਲ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ¢ ਉਨ੍ਹਾਂ ਦਾ ਅਕਾਲ ਚਲਾਣਾ ਭਾਈਚਾਰੇ ਲਈ ਅਸਹਿ ਹੈ¢