ਟੋਕੀਓ, 24 ਨਵੰਬਰ (ਪੀ.ਟੀ.ਆਈ.)-ਭਾਰਤੀ ਨਿਸ਼ਾਨੇਬਾਜ਼ ਪ੍ਰਾਂਜਲੀ ਪ੍ਰਸ਼ਾਂਤ ਧੂਮਲ ਨੇ ਸ਼ੁਰੂ ਤੋਂ ਅੰਤ ਤੱਕ ਦਬਦਬਾ ਬਣਾ ਕੇ ਮਹਿਲਾ 25 ਮੀਟਰ ਪਿਸਟਲ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ, ਜੋ ਕਿ ਸੋਮਵਾਰ ਨੂੰ ਇੱਥੇ ਡੈਫਲਿੰਪਿਕਸ ਵਿਚ ਉਸਦਾ ਤੀਜਾ ਤਗਮਾ ਹੈ | ਉਸਨੇ ਇਸ ਤੋਂ ਪਹਿਲਾਂ ਅਭਿਨਵ ਦੇਸ਼ਵਾਲ ਨਾਲ ਮਿਕਸਡ ਪਿਸਟਲ ਮੁਕਾਬਲੇ ਵਿਚ ਸੋਨ ਤਗਮਾ ਅਤੇ ਮਹਿਲਾ ਏਅਰ ਪਿਸਟਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ | ਯੂਕਰੇਨ ਦੀ ਮੋਸੀਨਾ ਹਾਲੀਨਾ ਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਕੋਰੀਆ ਦੀ ਜੀਓਨ ਜੀਵੋਨ ਨੇ ਕਾਂਸੀ ਦਾ ਤਗਮਾ ਜਿੱਤਿਆ | ਮਹਿਲਾ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਗਮਾ ਜਿੱਤਣ ਵਾਲੀ ਅਨੁਯਾ ਪ੍ਰਸਾਦ ਚੌਥੇ ਸਥਾਨ 'ਤੇ ਰਹੀ | ਪ੍ਰਾਂਜਲੀ ਨੇ 600 ਵਿੱਚੋਂ 573 ਦੇ ਨਵੇਂ ਕੁਆਲੀਫਿਕੇਸ਼ਨ ਵਿਸ਼ਵ ਰਿਕਾਰਡ ਅਤੇ ਡੈਫਲਿੰਪਿਕ ਰਿਕਾਰਡ ਸਕੋਰ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ ਸੀ | ਭਾਰਤੀ ਨਿਸ਼ਾਨੇਬਾਜ਼ਾਂ ਨੇ ਡੈਫਲਿੰਪਿਕਸ ਵਿਚ ਹੁਣ ਤੱਕ 16 ਤਗਮੇ ਜਿੱਤੇ ਹਨ, ਜਿਸ ਵਿਚ ਸੱਤ ਸੋਨ, ਛੇ ਚਾਂਦੀ ਅਤੇ ਤਿੰਨ ਕਾਂਸੀ ਸ਼ਾਮਲ ਹਨ | ਸ਼ੂਟਿੰਗ ਈਵੈਂਟ ਮੰਗਲਵਾਰ ਨੂੰ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਨਾਲ ਸਮਾਪਤ ਹੋਣਗੇ |
ਪ੍ਰਾਂਜਲੀ ਨੇ 25 ਮੀਟਰ ਪਿਸਟਲ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ
ਅਜੀਤ ਡੈਸਕ
25-11-2025