12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸਿਟੀ ਸਿੱਖ ਸੰਸਥਾ ਦੇ ਸਹਿ-ਸੰਸਥਾਪਕ ਜਸਵੀਰ ਸਿੰਘ ਮਹਾਰਾਜਾ ਚਾਰਲਸ ਤੀਜੇ ਵਲੋਂ ਸੀ. ਬੀ. ਈ. ਖ਼ਿਤਾਬ ਨਾਲ ਸਨਮਾਨਿਤ <br/>

ਅਜੀਤ ਡੈਸਕ 20-06-2025
ਲੰਡਨ, 19 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਮਾਜ ਸੇਵੀ ਸੰਸਥਾ ਸਿਟੀ ਸਿੱਖ ਸੰਸਥਾ ਦੇ ਸਹਿ ਸੰਸਥਾਪਕ ਜਸਵੀਰ ਸਿੰਘ ਨੂੰ ਮਹਾਰਾਜਾ ਚਾਰਲਸ ਤੀਜੇ ਵਲੋਂ ਸੀ. ਬੀ. ਈ. ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ¢ ਬਕਿੰਘਮ ਪੈਲੇਸ ਵਿਖੇ ਹੋਏ ਇਕ ਵਿਵੇਸ਼ ਸਮਾਰੋਹ ਦੌਰਾਨ ਜਸਵੀਰ ਸਿੰਘ ਨੇ ਸੀ. ਬੀ. ਈ. ਖਿਤਾਬ ਪ੍ਰਾਪਤ ਕੀਤਾ ¢ ਉਹ ਸੀ. ਬੀ. ਈ. ਪ੍ਰਾਪਤ ਕਰਨ ਵਾਲਾ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਸਿੱਖ ਹੈ¢ ਮਹਾਰਾਜਾ ਚਾਰਲਸ ਨੇ ਜਸਵੀਰ ਸਿੰਘ ਨੂੰ ਸਨਮਾਨ ਦਿੰਦਿਆਂ ਉਨ੍ਹਾਂ ਨਾਲ ਦੱਖਣੀ ਏਸ਼ੀਅਨ ਵਿਰਾਸਤ ਮਹੀਨੇ ਤੇ ਬਿ੍ਟਿਸ਼ ਏਸ਼ੀਅਨ ਟਰੱਸਟ ਦੁਆਰਾ ਕੀਤੇ ਗਏ ਮਹੱਤਵਪੂਰਨ ਕਾਰਜਾਂ ਦੇ ਨਾਲ-ਨਾਲ ਅੱਜ ਬਰਤਾਨੀਆ ਵਿਚ ਸਿੱਖ ਭਾਈਚਾਰੇ ਵਿਚ ਮਹਾਰਾਜੇ ਦੇ ਮਾਣ ਬਾਰੇ ਗੱਲ ਕੀਤੀ ¢ ਸਮਾਰੋਹ ਤੋਂ ਬਾਅਦ, ਜਸਵੀਰ ਨੇ ਕਿਹਾ, 'ਮੈਂ ਮਹਾਰਾਜਾ ਤੋਂ ਆਪਣਾ ਸਨਮਾਨ ਪ੍ਰਾਪਤ ਕਰਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ¢ ਜਦੋਂ ਮੇਰੇ ਦਾਦਾ ਜੀ 1965 ਵਿਚ ਯੂ.ਕੇ. ਆਏ ਸਨ, ਤਾਂ ਬਰਤਾਨੀਆ ਅੱਜ ਦੇ ਸਮੇਂ ਨਾਲੋਂ ਬਹੁਤ ਵੱਖਰੀ ਜਗ੍ਹਾ ਸੀ ¢ ਉਹ ਕੇਂਦਰੀ ਲੰਡਨ ਵਿਚ ਰਾਇਲ ਮੇਲ ਲਈ ਕੰਮ ਕਰਦੇ ਸਨ, ਡਾਕ ਪੱਤਰਾਂ ਨੂੰ ਛਾਂਟਦੇ ਸਨ ¢ ਜਿਨ੍ਹਾਂ ਵਿਚ ਬਕਿੰਘਮ ਪੈਲਸ ਦੇ ਪੱਤਰ ਵੀ ਸ਼ਾਮਲ ਸਨ ¢ 60 ਸਾਲ ਬਾਅਦ, ਮੈਂ ਆਪਣਾ ਸੀ.ਬੀ.ਈ. ਲੈਣ ਤੇ ਭਵਿੱਖ ਲਈ ਉਮੀਦ ਦਾ ਸੰਦੇਸ਼ ਦੇਣ ਲਈ ਉਸੇ ਮਹਿਲ ਵਿਚ ਆਉਣਾ ਮਾਣ ਵਾਲੀ ਗੱਲ ਹੈ ¢ ਇਹ ਵਿਸ਼ੇਸ਼ ਪੁਰਸਕਾਰ ਜਸਵੀਰ ਸਿੰਘ ਦੇ ਯੂ.ਕੇ. ਭਰ ਵਿਚ ਧਾਰਮਿਕ ਭਾਈਚਾਰਿਆਂ, ਸਮਾਜ ਸੇਵਾ ਤੇ ਸਮਾਜਿਕ ਏਕਤਾ ਲਈ ਕੀਤੇ ਕੰਮਾਂ ਲਈ ਦਿੱਤਾ ਗਿਆ ਹੈ ¢

ਪਿਛਲੀ ਖ਼ਬਰ ਪਿ੍ੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਛੇ ਦਿਨ ਤੋਂ ਲਾਪਤਾ ਹੋਏ ਬੱਚੇ ਦਾ ਨਹੀਂ ਲੱਗਾ ਕੋਈ ਅਤਾ ਪਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।