21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਲੰਡਨ ਵਿਚ ਵੱਡੀ ਗਿਣਤੀ 'ਚ ਲੋਕਾਂ ਨੇ ਯੋਗ ਦਿਵਸ ਮਨਾਇਆ

ਅਜੀਤ ਡੈਸਕ 22-06-2025
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਸੈਂਕੜੇ ਲੋਕ ਲੰਡਨ ਦੇ ਸਟ੍ਰੈਂਡ ਖੇਤਰ ਦੇ ਇੱਕ ਪ੍ਰਤੀਕ ਚÏਕ 'ਤੇ ਇਕੱਠੇ ਹੋਏ, ਜਿੱਥੇ ਉਨ੍ਹਾਂ ਨੇ ਭਾਰਤੀ ਹਾਈ ਕਮਿਸ਼ਨ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਮਾਹਿਰਾਂ ਦੀ ਅਗਵਾਈ ਹੇਠ ਇਕੱਠੇ ਯੋਗਾ ਕਰਦਿਆਂ ਯੋਗ ਦਿਵਸ ਮਨਾਇਆ¢ ਬਰਤਾਨੀਆ ਵਿਚ ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੇ ਇਸ ਮੌਕੇ 'ਤੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ¢ ਉਨ੍ਹਾਂ ਨੇ ਯੋਗ ਦਿਵਸ ਦੀ 10ਵੀਂ ਵਰ੍ਹੇਗੰਢ ਦੇ ਮੌਕੇ 'ਕਿੰਗ ਚਾਰਲਸ ਤੀਜੇ' ਦੇ ਵਿਸ਼ੇਸ਼ ਸੰਦੇਸ਼ ਨੂੰ ਪੜ੍ਹ ਕੇ ਜਸ਼ਨਾਂ ਦੀ ਸ਼ੁਰੂਆਤ ਕੀਤੀ ¢ ਯੋਗ ਵਿਚ ਆਪਣੀ ਦਿਲਚਸਪੀ ਲਈ ਮਸ਼ਹੂਰ 76 ਸਾਲਾ ਮਹਾਰਾਜਾ ਚਾਰਲਸ ਤੀਜੇ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਇਹ ਸਾਲਾਨਾ ਤਿਉਹਾਰ ਏਕਤਾ, ਦਇਆ ਤੇ ਤੰਦਰੁਸਤੀ ਵਰਗੇ ਵਿਸ਼ਵਵਿਆਪੀ ਸਿਧਾਂਤਾਂ ਨੂੰ ਉਤਸ਼ਾਹਿਤ ਕਰਦਾ ਹੈ¢ ਬਕਿੰਘਮ ਪੈਲੇਸ ਤੋਂ ਜਾਰੀ ਉਨ੍ਹਾਂ ਦੇ ਸੰਦੇਸ਼ ਵਿਚ ਕਿਹਾ ਗਿਆ ਹੈ ਕਿ, 'ਇਸ ਸਾਲ ਦਾ ਥੀਮ' ਇੱਕ ਧਰਤੀ, ਇੱਕ ਸਿਹਤ ਲਈ ਯੋਗਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਖੁਸ਼ਹਾਲ ਤੇ ਸਿਹਤਮੰਦ ਭਵਿੱਖ ਨੂੰ ਯਕੀਨੀ ਬਣਾਉਣ ਲਈ ਦੁਨੀਆ ਲਈ ਇੱਕਜੁੱਟ ਹੋਣਾ ਕਿੰਨਾ ਮਹੱਤਵਪੂਰਨ ਹੈ¢ 'ਦੋਰਾਇਸਵਾਮੀ ਨੇ ਦੱਸਿਆ ਕਿ ਇਸ ਪ੍ਰਸਤਾਵ ਨੂੰ ਇੱਕ ਦਹਾਕੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਜਿਸਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਇੱਕ ਵਿਚਾਰ ਵਜੋਂ ਪੇਸ਼ ਕੀਤਾ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਦੁਆਰਾ ਮਨਜ਼ੂਰੀ ਦਿੱਤੀ ਗਈ ਅਤੇ ਯੋਗਾ ਇੱਕ 'ਬਹੁਤ ਮਹੱਤਵਪੂਰਨ' ਪਹਿਲਕਦਮੀ ਹੈ ਜਿਸਨੂੰ ਸਾਰੇ ਭਾਗੀਦਾਰ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੈ¢ ਇਸ ਸਾਲ ਦਾ ਪ੍ਰੋਗਰਾਮ ਕਿੰਗਜ਼ ਕਾਲਜ ਲੰਡਨ ਨਾਲ ਸਾਂਝੇਦਾਰੀ ਨਾਲ ਕਰਵਾਇਆ ਗਿਆ ਸੀ, ਜਿਸਦਾ ਕੈਂਪਸ ਇੰਡੀਆ ਹਾਊਸ ਦੇ ਨੇੜੇ ਹੈ¢ ਕਿੰਗਜ਼ ਕਾਲਜ ਲੰਡਨ ਦੇ ਸਿਹਤ ਤੇ ਜੀਵਨ ਵਿਗਿਆਨ ਦੇ ਸੀਨੀਅਰ ਉੱਪ ਪ੍ਰਧਾਨ ਗ੍ਰਾਹਮ ਲਾਰਡ ਨੇ ਕਿਹਾ, 'ਕਿੰਗਜ਼ ਕਾਲਜ ਲੰਡਨ ਭਾਈਚਾਰੇ, ਸਿਹਤ, ਅੰਦਰੂਨੀ ਸ਼ਾਂਤੀ ਤੇ ਯੋਗਾ ਦੁਆਰਾ ਦਰਸਾਈ ਗਈ ਹਰ ਚੀਜ਼ ਦੇ ਮੁੱਲਾਂ ਨੂੰ ਸਾਂਝਾ ਕਰਦਾ ਹੈ |


ਲੰਡਨ ਵਿਚ ਯੋਗ ਦਿਵਸ ਮੌਕੇ ਯੋਗਾ ਕਰਦੇ ਹੋਏ ਲੋਕ | ਤਸਵੀਰ- ਮਨਪ੍ਰੀਤ ਸਿੰਘ ਬੱਧਨੀ ਕਲਾਂ


ਪਿਛਲੀ ਖ਼ਬਰ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ........... ਅਗਲੀ ਖ਼ਬਰ ਨੰਬਰਦਾਰਾ ਯੂਨੀਅਨ ਬਲਾਕ ਖਮਾਣੋਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।