27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਮੈਲਬੌਰਨ 'ਚ ਮਨਾਇਆ ਗਿਆ ਹੈਲੋਵੀਨ ਦਾ ਤਿਉਹਾਰ <br/>

ਅਜੀਤ ਡੈਸਕ 01-11-2025
ਮੈਲਬੌਰਨ, 31 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਹੈਲੋਵੀਨ ਦਾ ਤਿਉਹਾਰ ਬੇਹੱਦ ਉਤਸ਼ਾਹ ਤੇ ਰੌਣਕ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੇ ਡਰਾਉਣੇ ਤੇ ਮਜ਼ਾਕੀਆ ਕੱਪੜੇ ਪਾ ਕੇ ਘਰਾਂ ਤੋਂ ਬਾਹਰ ਨਿਕਲ ਕੇ ਇਹ ਤਿਉਹਾਰ ਮਨਾਇਆ | ਗਲੀਆਂ 'ਚ ਛੋਟੇ ਬੱਚੇ 'ਟਿ੍ਕ ਔਰ ਟਰੀਟ' ਕਹਿੰਦੇ ਹੋਏ ਗੁਆਂਢੀਆਂ ਤੋਂ ਚੌਕਲੇਟਾ ਆਦਿ ਮੰਗਦੇ ਹੋਏ ਦਿਖਾਈ ਦਿੱਤੇ | ਕਈ ਘਰ ਡਰਾਵਨੇ ਢੰਗ ਨਾਲ ਸਜੇ ਹੋਏ ਸਨ | ਦਰਵਾਜ਼ਿਆਂ ਤੇ ਕਾਲੇ ਜਾਲੇ, ਨਕਲੀ ਭੂਤਾਂ ਦੀਆਂ ਤਸਵੀਰਾਂ ਅਤੇ ਕੱਦੂਆਂ 'ਚ ਜਲਦੀਆਂ ਮੋਮਬੱਤੀਆਂ ਇਸ ਮੌਕੇ ਖਿੱਚ ਦਾ ਵਿਸ਼ੇਸ਼ ਕੇਂਦਰ ਰਹੀਆਂ |

ਪਿਛਲੀ ਖ਼ਬਰ ਟਰੰਪ ਤੇ ਮਿਲਾਨੀਆ ਨੇ ਵ੍ਹਾਈਟ ਹਾਊਸ 'ਚ ਮਨਾਇਆ ਹੈਲੋਵਿਨ ਤਿਉਹਾਰ <br/> ਅਗਲੀ ਖ਼ਬਰ ਦਿੱਗਜ ਅਦਾਕਾਰ ਧਰਮਿੰਦਰ ਹਸਪਤਾਲ ਦਾਖ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।