27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਕੇਰਲ ਦੇ 2 ਨਰਸਾਂ ਨੇ ਉਡਾਣ 'ਚ ਸਾਥੀ ਯਾਤਰੀ ਦੀ ਜਾਨ ਬਚਾਈ

ਅਜੀਤ ਡੈਸਕ 01-11-2025
ਦੁਬਈ, 31 ਅਕਤੂਬਰ (ਪੀ.ਟੀ.ਆਈ.)-ਕੇਰਲ ਦੇ 2 ਪੁਰਸ਼ ਨਰਸਾਂ ਨੇ ਆਪਣੀ ਪਹਿਲੀ ਅੰਤਰਰਾਸ਼ਟਰੀ ਉਡਾਣ 'ਚ ਕੋਚੀ ਤੋਂ ਅਬੂ ਧਾਬੀ ਜਾ ਰਹੇ ਇਕ ਸਾਥੀ ਯਾਤਰੀ ਦੀ ਜਾਨ ਬਚਾਈ | ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਕਿ ਉਡਾਣ ਦੇ 20 ਮਿੰਟ ਬਾਅਦ ਯਾਤਰੀ ਨੂੰ ਦਿਲ ਦਾ ਦÏਰਾ ਪਿਆ | ਗਲਫ ਨਿਊਜ਼ ਦੀ ਰਿਪੋਰਟ ਅਨੁਸਾਰ ਵਾਇਨਾਡ ਦਾ ਰਹਿਣ ਵਾਲਾ ਅਭਿਜੀਤ ਜੀਸ (26) ਤੇ ਚੇਂਗਨੂਰ ਦਾ ਰਹਿਣ ਵਾਲਾ ਅਜੀਸ਼ ਨੈਲਸਨ (29) ਸੰਯੁਕਤ ਅਰਬ ਅਮੀਰਾਤ 'ਚ ਏਅਰ ਅਰੇਬੀਆ ਦੀ ਉਡਾਣ 3ਐਲ128 'ਚ ਆਪਣੀਆਂ ਨਵੀਆਂ ਨੌਕਰੀਆਂ ਲਈ ਜਾ ਰਹੇ ਸਨ ਜਦੋਂ ਉਨ੍ਹਾਂ ਨੇ ਕੇਰਲ ਦੇ ਇਕ ਵਿਅਕਤੀ ਨੂੰ ਜਹਾਜ਼ 'ਚ ਸਾਹ ਲੈਣ 'ਚ ਮੁਸ਼ਕਲ ਆਉਂਦੀ ਦੇਖੀ | ਦੋਵੇਂ ਤੁਰੰਤ ਉਸਦੀ ਮਦਦ ਲਈ ਦੌੜੇ ਤੇ 2 ਵਾਰ ਸੀ.ਪੀ.ਆਰ. ਕੀਤਾ, ਜਿਸ ਨਾਲ ਯਾਤਰੀ ਦੀ ਹਾਲਤ ਸਥਿਰ ਹੋਈ |

ਪਿਛਲੀ ਖ਼ਬਰ ਟਰਾਂਸਪੋਰਟ ਵਿਭਾਗ ਨਾਲ ਸੰਬੰਧਿਤ 56 ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਹੋਈਆਂ ਸ਼ੁਰੂ ਅਗਲੀ ਖ਼ਬਰ ਕੈਨੇਡਾ 'ਚ ਕਤਲ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ 25 ਸਾਲ ਕੈਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।