15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

'ਮੈਂ ਨਾਨਕ ਦੀ ਬਾਣੀ ਹਾਂ' ਨਾਟਕ ਦੀ ਸਫਲ ਪੇਸ਼ਕਾਰੀ <br/>

ਅਜੀਤ ਡੈਸਕ 02-11-2025
ਸ਼ਿਕਾਗੋ, 1 ਨਵੰਬਰ (ਕੇਵਲ ਗੁਰਾਇਆ)-ਗਲੋਬਲ ਪੰਜਾਬੀ ਮਿਲਾਪ ਦੇ ਯਤਨਾਂ ਸਦਕਾ ਠਾਕੁਰ ਸਿੰਘ ਬਸਾਤੀ, ਸਾਜਿਦ ਚੌਧਰੀ ਤੇ ਡਾ. ਰਵਿੰਦਰ ਸਹਿਰਾ ਅਸਹਿਯੋਗ ਨਾਲ 'ਮੈਂ ਨਾਨਕ ਦੀ ਬਾਣੀ ਹਾਂ' ਡਾ. ਆਤਮਜੀਤ ਸਿੰਘ ਦੁਆਰਾ ਪੇਸ਼ ਕੀਤਾ ਗਿਆ | ਇਸ ਮੌਕੇ ਸਰੋਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ | ਠਾਕੁਰ ਸਿੰਘ ਬਸਾਤੀ ਨੇ ਡਾ. ਆਤਮਜੀਤ ਸਿੰਘ ਬਾਰੇ ਦੱਸਿਆਂ ਕਿ ਉਹ ਅਮਿ੍ੰਤਸਰ ਦੇ ਜੰਮਪਲ ਹਨ | 20 ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ | ਉਨ੍ਹਾਂ ਦੱਸਿਆਂ ਕਿ ਉਹ ਪਿਛਲੇ 35 ਸਾਲ ਤੋਂ ਨਾਟਕ ਕਰ ਰਹੇ ਹਨ | ਇਹ ਨਾਟਕ ਅਮਿੱਟ ਪੈੜਾਂ ਛੱਡ ਗਿਆ | ਸਮਾਜ ਸੁਧਾਰ ਲਈ ਇਕ ਵੱਡੇ ਯਤਨ ਵਜੋਂ ਨਾਟਕ ਦੀ ਪੇਸ਼ਕਾਰੀ ਸਫਲ ਰਹੀ | ਮਿਊਜ਼ਿਕ ਦੀ ਜ਼ਿੰਮੇਵਾਰੀ ਆਕਾਸ਼ ਜੋਸ਼ੀ ਨੇ ਨਿਭਾਈ | ਇਸ ਮੌਕੇ ਖਾਣਪੀਣ ਦਾ ਪ੍ਰਬੰਧਕ ਅਮਰ ਕਾਰਪਿਟ ਅਮਰੀਕ ਸਿੰਘ ਵਲੋਂ ਕੀਤਾ ਗਿਆ | ਠਾਕੁਰ ਸਿੰਘ ਬਸਾਤੀ ਨੇ ਸਭ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਕੈਪਟਨ ਹਰਚਰਨ ਸਿੰਘ ਰੋਡੇ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਢਾਈ ਲੱਖ ਪੌਂਡ ਦੇ ਨਸ਼ੇ ਨਾਲ ਫੜੇ ਜੋੜੇ ਨੂੰ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।