ਲੈਸਟਰ (ਇੰਗਲੈਂਡ), 24 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬੁੱਧਵਾਰ ਨੂੰ ਲੇਬਰ ਸਰਕਾਰ ਇਕ ਬਹੁਤ ਮਹੱਤਵਪੂਰਨ ਬਜਟ ਪੇਸ਼ ਕਰਨ ਜਾ ਰਹੀ ਹੈ¢ ਇਹ ਬਜਟ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਫਾਇਨੈਂਸ ਮੰਤਰੀ ਰੇਚਲ ਰੀਵਜ਼ ਲਈ ਵੱਡਾ ਟੈਸਟ ਬਣ ਗਿਆ ਹੈ, ਕਿਉਂਕਿ ਇਸ ਵਿਚ ਟੈਕਸ ਵਧਣ ਦੇ ਆਸਾਰ, ਬੱਚਿਆਂ ਦੇ ਲਾਭ 'ਚ ਬਦਲਾਅ ਅਤੇ ਐਨ. ਐਚ. ਐਸ. 'ਤੇ ਵੱਡੇ ਖਰਚੇ ਜਿਹੇ ਫ਼ੈਸਲੇ ਸ਼ਾਮਿਲ ਹਨ ¢ ਸਰਕਾਰ ਦਾ ਕਹਿਣਾ ਹੈ ਕਿ ਇਹ ਬਜਟ ਤਿੰਨ ਮੁੱਖ ਮਕਸਦਾਂ ਲਈ ਹੈ ¢ ਐਨ. ਐਚ. ਐਸ. ਦੀਆਂ ਲਾਈਨਾਂ ਘਟਾਉਣ, ਦੇਸ਼ ਦਾ ਕਰਜ਼ਾ ਕੰਟਰੋਲ ਕਰਨ ਅਤੇ ਲੋਕਾਂ ਦੇ ਜੀਵਨ ਦੀ ਲਾਗਤ ਘਟਾਉਣ ਲਈ ਬਜਟ ਵਿਚ ਆਮਦਨੀ ਟੈਕਸ ਦੀਆਂ ਹੱਦਾਂ ਨੂੰ ਦੋ ਸਾਲ ਲਈ ਜਮ੍ਹਾਂ ਰੱਖਣ ਦੀ ਯੋਜਨਾ ਹੈ, ਜਿਸ ਨਾਲ ਆਮ ਲੋਕਾਂ ਤੋਂ ਹੋਰ ਟੈਕਸ ਇਕੱਠਾ ਹੋ ਸਕਦਾ ਹੈ | ਸਰਕਾਰ ਦੋ-ਬੱਚਿਆਂ ਵਾਲੇ ਲਾਭ 'ਤੇ ਲੱਗੀ ਪਾਬੰਦੀ ਹਟਾਉਣ ਦੀ ਸੋਚ ਰਹੀ ਹੈ, ਜੋ ਗਰੀਬ ਪਰਿਵਾਰਾਂ ਲਈ ਵੱਡੀ ਮਦਦ ਹੋਵੇਗੀ ਪਰ ਸਰਕਾਰ ਨੂੰ ਹਰ ਸਾਲ ਕਈ ਬਿਲੀਅਨ ਪੌਂਡ ਵੱਧ ਖਰਚ ਕਰਨੇ ਪੈਣਗੇ ¢ ਕੁਝ ਨਵੇਂ ਛੋਟੇ ਟੈਕਸ ਵੀ ਲਗ ਸਕਦੇ ਹਨ, ਜਿਵੇਂ ਮੈਨਸ਼ਨ ਟੈਕਸ ਜਾਂ ਟੂਰਿਜ਼ਮ ਟੈਕਸ, ਜਿਨ੍ਹਾਂ ਨਾਲ ਸਿਆਸੀ ਤਣਾਅ ਵੀ ਬਣ ਸਕਦਾ ਹੈ¢ ਇਹ ਬਜਟ ਸਟਾਰਮਰ ਲਈ ਇਸ ਲਈ ਵੀ ਮੁਸ਼ਕਿਲ ਬਣਿਆ ਹੈ ਕਿਉਂਕਿ ਕਈ ਲੋਕ ਅਤੇ ਉਨ੍ਹਾਂ ਦੀ ਆਪਣੀ ਪਾਰਟੀ ਦੇ ਕੁਝ ਐਮ. ਪੀ. ਸੋਚਦੇ ਹਨ ਕਿ ਇਹ ਕਦਮ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਉਲਟ ਹੈ ¢ ਹੁਣ ਸਭ ਦੀ ਨਿਗਾਹ ਇਸ ਗੱਲ 'ਤੇ ਹੈ ਕਿ ਕੀ ਇਹ ਫ਼ੈਸਲੇ ਦੇਸ਼ ਲਈ ਸੁਧਾਰ ਲਿਆਉਣਗੇ ਜਾਂ ਸਿਆਸੀ ਮੁਸ਼ਕਿਲਾਂ ਵਧਾਉਣਗੇ ¢ ਸਰਕਾਰ ਦਾ ਵਿਸ਼ਵਾਸ ਹੈ ਕਿ ਇਹ ਬਜਟ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਹੈ, ਪਰ ਇਹ ਲੋਕ ਇਸਨੂੰ ਕਿਵੇਂ ਸਵੀਕਾਰ ਕਰਦੇ ਹਨ ¢ ਇਹ ਅਗਲੇ ਕੁਝ ਦਿਨਾਂ ਵਿਚ ਸਾਹਮਣੇ ਆਵੇਗਾ ¢