15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਅਮਰੀਕਾ ਦੁਆਰਾ ਵੀਜ਼ਾ ਪ੍ਰਾਸੈਸਿੰਗ ਦੀ ਮੱਧਮ ਰਫਤਾਰ ਕਾਰਨ ਗੂਗਲ ਦੀ ਮੁਲਾਜ਼ਮਾਂ ਨੂੰ ਚਿਤਾਵਨੀ <br/>

ਅਜੀਤ ਡੈਸਕ 24-12-2025
ਸੈਕਰਾਮੈਂਟੋ, 23 ਦਸੰਬਰ (ਹੁਸਨ ਲੜੋਆ ਬੰਗਾ)-ਗੂਗਲ ਨੇ ਚਿਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਮੁਲਾਜ਼ਮ ਅਮਰੀਕਾ ਤੋਂ ਬਾਹਰ ਨਾ ਜਾਣ ਕਿਉਂਕਿ ਅਮਰੀਕੀ ਅੰਬੈਸੀਆਂ ਤੇ ਕੌਂਸਲਖਾਨਿਆਂ ਵਿਚ ਵੀਜ਼ਾ ਪ੍ਰਾਸੈਸਿੰਗ ਦੀ ਰਫਤਾਰ ਬਹੁਤ ਮੱਧਮ ਹੈ ਤੇ ਕੁਝ ਮਾਮਲਿਆਂ ਵਿਚ 12 ਮਹੀਨਿਆਂ ਤੱਕ ਦੇਰੀ ਹੋ ਸਕਦੀ ਹੈ ¢ ਆਪਣੇ ਸਟਾਫ ਨੂੰ ਭੇਜੀ ਇੱਕ ਈ ਮੇਲ ਵਿਚ ਗੂਗਲ ਦੀ ਵਿਦੇਸ਼ੀ ਇਮੀਗ੍ਰੇਸ਼ਨ ਲਾਅ ਫਰਮ ਨੇ ਜਿਨ੍ਹਾਂ ਮੁਲਾਜ਼ਮਾਂ ਨੂੰ ਅਮਰੀਕਾ ਵਾਪਸ ਆਉਣ ਲਈ ਵੀਜ਼ਾ ਮੋਹਰ ਲਵਾਉਣ ਦੀ ਲੋੜ ਹੈ, ਨੂੰ ਸੁਚੇਤ ਕੀਤਾ ਹੈ ਕਿ ਭਾਰੀ ਬਕਾਇਆ ਮਾਮਲਿਆਂ ਕਾਰਨ ਕੌਮਾਂਤਰੀ ਯਾਤਰਾ ਉਨ੍ਹਾਂ ਨੂੰ ਕਈ ਮਹੀਨੇ ਬਾਹਰ ਫਸੇ ਰਹਿਣ ਲਈ ਮਜਬੂਰ ਕਰ ਸਕਦੀ ਹੈ ¢ ਗੂਗਲ ਨੇ ਸੰਬਧਿਤ ਮੁਲਾਜ਼ਮਾਂ ਨੂੰ ਕਿਹਾ ਹੈ ਕਿ ਉਹ ਗੈਰ ਜਰੂਰੀ ਯਾਤਰਾ ਟਾਲ ਦੇਣ ਤੇ ਅਮਰੀਕਾ ਵਿਚ ਹੀ ਟਿਕੇ ਰਹਿਣ ¢ ਅਨੇਕਾਂ ਦੇਸ਼ਾਂ ਵਿਚ ਵੀਜ਼ੇ ਜਾਰੀ ਕਰਨ ਵਿਚ ਦੇਰੀ ਹੋ ਰਹੀ ਹੈ ਕਿਉਂਕਿ ਯੂ.ਐਸ. ਡਿਪਲੋਮੈਟਿਕ ਮਿਸ਼ਨ ਸੋਸ਼ਲ ਮੀਡੀਆ ਸਕਰੀਨ ਸ਼ਾਟ ਦੀ ਸਮੀਖਿਆ ਕਰ ਰਹੇ ਹਨ ¢ ਇਹ ਸਮੀਖਿਆ ਐਚ 1-ਬੀ ਵਰਕਰ, ਉਨ੍ਹਾਂ ਦੇ ਆਸ਼ਰਿਤਾਂ ਦੇ ਨਾਲ-ਨਾਲ ਵਿਦਿਆਰਥੀਆਂ, ਐਫ ਜੇ ਅਤੇ ਐਮ ਵੀਜ਼ੇ ਵਾਲੇ ਸੈਲਾਨੀਆਂ ਉੱਪਰ ਲਾਗੂ ਹੁੰਦੀ ਹੈ ¢ ਵਿਦੇਸ਼ ਵਿਭਾਗ ਨੇ ਮੰਨਿਆ ਹੈ ਕਿ ਦੇਰੀ ਹੋ ਰਹੀ ਹੈ ¢ ਵਿਦੇਸ਼ ਵਿਭਾਗ ਅਨੁਸਾਰ ਉਹ ਦਰਖਾਸਤਕਰਤਾਵਾਂ ਦੀ ਆਨ ਲਾਈਨ ਹਾਜਰੀ ਸਮੀਖਿਆ ਕਰ ਰਿਹਾ ਹੈ ¢ ਵਿਭਾਗ ਅਨੁਸਾਰ ਯਾਤਰੀ ਪ੍ਰਕ੍ਰਿਆ ਤੇਜ ਕਰਨ ਲਈ ਬੇਨਤੀ ਕਰ ਸਕਦਾ ਹੈ ਪਰੰਤੂ ਅਜਿਹੀ ਬੇਨਤੀ ਉਪਰ ਵੀ ਵਾਰੀ ਸਿਰ ਹੀ ਵਿਚਾਰ ਕੀਤੀ ਜਾਵੇਗੀ ¢

ਪਿਛਲੀ ਖ਼ਬਰ ਐਡੀਲੇਡ ਵਿਚ ਕ੍ਰਿਸਮਸ ਦਾ ਤਿਉਹਾਰ ਰੌਸ਼ਨੀਆਂ, ਸਜਾਵਟ ਸਮੇਤ ਉਤਸ਼ਾਹ ਨਾਲ ਮਨਾਇਆ ਜਾਵੇਗਾ <br/> ਅਗਲੀ ਖ਼ਬਰ ਲੰਡਨ ਵਿਚ 'ਪ੍ਰੀਜ਼ਨਰਜ਼ ਫਾਰ ਫਲਸਤੀਨ' ਵਿਰੋਧ ਪ੍ਰਦਰਸ਼ਨ ਦੌਰਾਨ ਸਵੀਡਿਸ਼ ਕਾਰਕੁੰਨ ਗ੍ਰੇਟਾ ਥਨਬਰਗ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।