09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਕੈਨੇਡਾ 'ਚ ਸਿੱਖ ਨੌਜਵਾਨ ਨੂੰ ਮਿਲਿਆ 'ਐਗਜ਼ਮਪਲਰੀ ਸਰਵਿਸ ਐਵਾਰਡ' <br/>

ਅਜੀਤ ਡੈਸਕ 31-12-2025
ਐਬਟਸਫੋਰਡ, 30 ਦਸੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਸਰਕਾਰ ਦੇ ਜਨਤਕ ਸੁਰੱਖਿਆ ਮੰਤਰਾਲੇ ਨੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕਰੇਨਬਰੁਕ ਨਿਵਾਸੀ ਪੰਜਾਬੀ ਨੌਜਵਾਨ 25 ਸਾਲਾ ਸਿਮਰਨ ਸਿੰਘ ਨੂੰ 'ਐਮਰਜੈਂਸੀ ਮੈਨੇਜਮੈਂਟ ਐਗਜਮਪਲਰੀ ਸਰਵਿਸ ਐਵਾਰਡ 2025' ਨਾਲ ਸਨਮਾਨਿਤ ਕੀਤਾ ਹੈ | ਪਬਲਿਕ ਸੇਫ਼ਟੀ ਮੰਤਰਾਲੇ ਵਲੋਂ ਇਹ ਵੱਕਾਰੀ ਸਨਮਾਨ ਉਨ੍ਹਾਂ ਸ਼ਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਕੁਦਰਤੀ ਆਫ਼ਤਾਂ ਮੌਕੇ ਵਲੰਟੀਅਰ ਦੇ ਤੌਰ 'ਤੇ ਐਮਰਜੈਂਸੀ ਸੇਵਾਵਾਂ ਵਿਚ ਅਹਿਮ ਯੋਗਦਾਨ ਪਾਇਆ ਹੋਵੇ | ਸਿਮਰਨ ਸਿੰਘ ਨੂੰ ਇਹ ਸਨਮਾਨ ਐਬਟਸਫੋਰਡ ਵਿਖੇ ਆਏ ਹੜ੍ਹ ਦੌਰਾਨ ਕੀਤੀਆਂ ਸ਼ਾਨਦਾਰ ਐਮਰਜੈਂਸੀ ਸੇਵਾਵਾਂ ਬਦਲੇ ਦਿੱਤਾ ਗਿਆ ਹੈ | ਐਬਟਸਫੋਰਡ ਦੀ 'ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ' ਦਾ ਵਿਦਿਆਰਥੀ ਰਿਹਾ ਸਿਮਰਨ ਸਿੰਘ 7 ਸਾਲ ਪਹਿਲਾਂ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਆਇਆ ਸੀ ਤੇ ਉਸ ਨੇ ਜਸਟਿਸ ਇੰਸਟੀਚਿਊਟ ਆਫ਼ ਬਿ੍ਟਿਸ਼ ਕੋਲੰਬੀਆ ਤੋਂ ਐਮਰਜੈਂਸੀ ਸਪੋਰਟ ਸਰਵਿਸਿਜ਼ ਡਾਇਰੈਕਟਰ ਅਤੇ ਬੇਸਿਕ ਸਕਿਉਰਟੀ ਟਰੇਨਿੰਗ ਕੀਤੀ ਹੋਈ ਹੈ | ਸਿਮਰਨ ਸਿੰਘ ਈਸਟ ਕੂਟਨੀ ਰੀਜ਼ਨਲ ਡਿਸਟਿ੍ਕ ਵਿਖੇ ਐਮਰਜੈਂਸੀ ਪ੍ਰੋਗਰਾਮ ਕੋਆਰਡੀਨੇਟਰ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ |

ਪਿਛਲੀ ਖ਼ਬਰ ਅਮਰੀਕਾ ਵਿਖੇ ਪੁਲਿਸ ਥਾਣੇ 'ਤੇ ਗੋਲੀਬਾਰੀ, 3 ਜ਼ਖਮੀ-ਹਮਲਾਵਰ ਹਲਾਕ ਅਗਲੀ ਖ਼ਬਰ ਪੱਛਮੀ ਬੰਗਾਲ ਦੇ ਕਾਲੀਮਪੋਂਗ 'ਚ ਇਕ ਚਾਹ ਦੇ ..

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।