ਕਾਲਾਂਵਾਲੀ/ਸਿਰਸਾ, 17 ਜੂਨ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਮਲਿਕਪੁਰਾ ਵਿੱਚ ਏ.ਐਨ.ਸੀ. ਸਟਾਫ਼ ਨੇ ਛਾਪਾ ਮਾਰਿਆ ਅਤੇ ਇੱਕ ਵਿਅਕਤੀ ਨੂੰ 52 ਲੀਟਰ ਲਾਹਣ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ | ਏ.ਐਨ.ਸੀ. ਸਟਾਫ਼ ਇੰਚਾਰਜ ਸੂਬੇ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਬਲਵਿੰਦਰ ਉਰਫ਼ ਫੌਜੀਵਾਸੀ ਮਲਿਕਪੁਰਾ ਵਜੋਂ ਹੋਈ ਹੈ | ਟੀਮ ਹੈੱਡ ਕਾਂਸਟੇਬਲ ਪ੍ਰਦੀਪ ਦੀ ਅਗਵਾਈ ਹੇਠ ਬੱਸ ਸਟੈਂਡ ਮਲਿਕਪੁਰਾ ਨੇੜੇ ਗਸ਼ਤ ਕਰ ਰਹੀ ਸੀ | ਇਸ ਦੌਰਾਨ ਏ.ਐਸ.ਆਈ. ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਮਲਿਕਪੁਰਾ ਵਿਚ ਇਕ ਵਿਅਕਤੀ ਆਪਣੇ ਘਰ ਵਿਚ ਲਾਹਣ ਤਿਆਰ ਕਰ ਰਿਹਾ ਹੈ | ਸੂਚਨਾ ਦੇ ਆਧਾਰ 'ਤੇ ਟੀਮ ਨੇ ਉਕਤ ਜਗ੍ਹਾ 'ਤੇ ਛਾਪਾ ਮਾਰਿਆ | ਉੱਥੇ ਇੱਕ ਵਿਅਕਤੀ ਤੂੜੀ ਵਾਲੇ ਕਮਰੇ ਵਿਚ ਪਲਾਸਟਿਕ ਦੇ ਡਰੰਮ ਵਿਚ ਹੱਥ ਪਾ ਕੇ ਕੁਝ ਕਰ ਰਿਹਾ ਸੀ | ਟੀਮ ਨੇ ਉਸਨੂੰ ਮੌਕੇ 'ਤੇ ਹੀ ਫੜ੍ਹ ਲਿਆ | ਜਦੋਂ ਢੋਲ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਲਗਭਗ 52 ਲੀਟਰ ਲਾਹਣ ਸ਼ਰਾਬ ਬਰਾਮਦ ਹੋਈ | ਮੁਲਜ਼ਮ ਖ਼ਿਲਾਫ਼ ਥਾਣਾ ਔਢਾਂ ਵਿੱਚ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ |