05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਿੱਖ ਦਾ ਮੂੰਹ ਹਮੇਸ਼ਾ ਗੁਰੂ ਗ੍ਰੰਥ ਤੇ ਪੰਥ ਵੱਲ ਹੋਣਾ ਚਾਹੀਦੈ-ਜਥੇਦਾਰ ਗੜਗੱਜ <br/>

ਗੁਰਦੁਆਰਾ ਮੋਤੀ ਨਗਰ ਵਿਖੇ ਕਰਾਏ ਸਮਾਗਮ 'ਚ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ | ਅਜੀਤ ਤਸਵੀਰ <br/> 19-06-2025
ਨਵੀਂ ਦਿੱਲੀ,18 ਜੂਨ (ਜਗਤਾਰ ਸਿੰਘ)- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿੱਲੀ ਦੀ ਸੰਗਤ ਨੂੰ ਇਮਾਨ ਬਰਕਰਾਰ ਰੱਖਣ ਦਾ ਸੱਦਾ ਦਿੱਤਾ ਹੈ ¢ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਨਾ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵਿਖੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਇਤਿਹਾਸਕ ਵਿਚਾਰਾਂ ਕਰਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਪੰਥ ਨੂੰ ਇੱਕਜੁੱਟ ਹੋਣ ਦੀ ਲੋੜ ਹੈ ¢ ਵਿਪਰੀਤ ਹਾਲਤਾਂ 'ਚ ਵੀ ਸਿਦਕ ਵਾਲਿਆਂ ਨੂੰ ਸਿਦਕ ਨਹੀਂ ਛੱਡਣਾ ਚਾਹੀਦਾ¢ ਖ਼ੁਦਗ਼ਰਜ਼ੀ ਛੱਡ ਕੇ ਸਿੱਖ ਦਾ ਮੂੰਹ ਗੁਰੂ ਗ੍ਰੰਥ ਤੇ ਗੁਰੂ ਪੰਥ ਵੱਲ ਹੋਣਾ ਚਾਹੀਦਾ ਹੈ ¢ ਸਿੱਖ ਜਰਨੈਲਾਂ ਨੇ 1783 ਦੀ ਦਿੱਲੀ ਫ਼ਤਿਹ ਤੋਂ ਬਾਅਦ ਦਿੱਲੀ ਦੇ ਇਤਿਹਾਸਕ ਗੁਰਦੁਆਰੇ ਤਾਮੀਲ ਕਰਵਾਏ ਸੀ ¢ ਇਸ ਲਈ ਗੁਰਦਵਾਰਿਆਂ ਦੀ ਮਾਣ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ¢ ਉਨ੍ਹਾਂ ਕਿਹਾ ਕਿ ਦਿੱਲੀ ਉ?ਤੇ ਰਾਜ਼ ਕਰ ਰਹੇ ਹਾਕਮ ਸਾਡੇ ਬੰਦੀ ਸਿੰਘਾਂ ਨੂੰ ਛੱਡ ਨਹੀਂ ਰਹੇ ¢ ਜਦੋਂ ਕਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਹੌਲ ਬਣਨ ਲੱਗਦਾ ਹੈ, ਤਾਂ ਸਾਡੇ ਆਪਣੇ ਹੀ ਵਿਰੋਧ ਕਰਨ ਲੱਗ ਜਾਂਦੇ ਹਨ ¢ ਇਸ ਮੌਕੇ ਸਥਾਨਕ ਗੁਰਦੁਆਰਾ ਪ੍ਰਬੰਧਕਾਂ ਪ੍ਰਧਾਨ ਰਵਿੰਦਰ ਸਿੰਘ, ਕਾਰਜਕਾਰੀ ਜਨਰਲ ਸਕੱਤਰ ਜਤਿੰਦਰ ਸਿੰਘ ਸਾਹਨੀ ਤੇ ਸਕੂਲ ਦੇ ਮੈਨੇਜਰ ਗੁਰਕੰਵਰ ਸਿੰਘ ਸਾਹਨੀ ਵੱਲੋਂ ਜਥੇ. ਗੜਗੱਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ¢ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਡਾ. ਪਰਮਿੰਦਰਪਾਲ ਸਿੰਘ ਨੇ ਨਿਭਾਈ ¢

ਪਿਛਲੀ ਖ਼ਬਰ ਚਿੱਟੇ ਨਸ਼ੇ ਵਾਲਾ ਇਕ ਗਿ੍ਫ਼ਤਾਰ ਅਗਲੀ ਖ਼ਬਰ ਗੁ. ਸ੍ਰੀ ਗੁਰੂ ਨਾਨਕ ਦਰਸ਼ਨ ਵਿਖੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।