28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਡੀ.ਐਮ. ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਨੇ ਨੀਟ ਪ੍ਰੀਖਿਆ 'ਚ ਪੰਜਾਬ ਭਰ 'ਚੋਂ ਪਹਿਲਾ ਅਤੇ ਆਲ ਇੰਡੀਆ 'ਤੇ 7ਵਾਂ ਸਥਾਨ ਹਾਸਿਲ ਕਰਕੇ ਸਿਰਜਿਆ ਇਤਿਹਾਸ <br/>

ਨੀਟ ਪ੍ਰੀਖਿਆ 'ਚ ਪੰਜਾਬ ਭਰ 'ਚੋਂ ਅੱਵਲ ਰਹੇ ਡੀ.ਐਮ ਸੰਸਥਾ ਦੇ ਵਿਦਿਆਰਥੀ ਕੇਸਵ ਮਿੱਤਲ ਅਤੇ ਹੋਰ ਵਿਦਿਆਰਥੀ ਸੰਸਥਾ ਚੇਅਰਮੈਨ ਇੰਜ: ਅਵਤਾਰ ਸਿੰਘ ਢਿੱਲੋਂ, ਸਟਾਫ਼ ਅਤੇ ਮਾਪਿਆਂ ਨਾਲ | ਅਜੀਤ ਤਸਵੀਰ <br/> 19-06-2025
ਚਾਉਕੇ, 18 ਜੂਨ (ਮਨਜੀਤ ਸਿੰਘ ਘੜੈਲੀ)- ਡੀ.ਐਮ ਗਰੁੱਪ ਕਰਾੜਵਾਲਾ ਵਿੱਦਿਅਕ ਸੰਸਥਾ ਦੇ ਇਕ ਹੋਰ ਵਿਦਿਆਰਥੀ ਕੇਸ਼ਵ ਮਿੱਤਲ ਨੇ ਨਵਾਂ ਕੀਰਤੀਮਾਨ ਸਿਰਜਦਿਆਂ ਹੋਇਆਂ ਨੈਸ਼ਨਲ ਟੈਸਟਿੰਗ ਏਜੰਸੀ ਨੀਟ-2025 ਮੁਤਾਬਿਕ ਪੰਜਾਬ 'ਚੋਂ ਪਹਿਲਾ ਸਥਾਨ ਅਤੇ ਆਲ ਇੰਡੀਆ 'ਚੋਂ ਸੱਤਵਾਂ ਸਥਾਨ ਹਾਸਲ ਕਰਕੇ ਅੱਵਲ ਰਹਿਣ ਦਾ ਤਾਜ ਆਪਣੇ ਸਿਰ 'ਤੇ ਸਜਾਉਣ 'ਚ ਕਾਮਯਾਬੀ ਹਾਸਿਲ ਕੀਤੀ ਹੈ | ਵਿਦਿਆਰਥੀ ਕੇਸ਼ਵ ਦੀ ਇਸ ਕਾਮਯਾਬੀ 'ਤੇ ਜਿੱਥੇ ਉਨ੍ਹਾਂ ਦੇ ਪਿਤਾ ਡਾਕਟਰ ਪ੍ਰਬੋਧ ਮਿੱਤਲ, ਮਾਤਾ ਸੁਨੀਤਾ ਮਿੱਤਲ ਤੋਂ ਇਲਾਵਾ ਖ਼ਾਸ ਕਰਕੇ ਉਨ੍ਹਾਂ ਦੇ ਦਾਦੀ ਸ਼ਾਰਦਾ ਮਿੱਤਲ ਦਾ ਚਾਅ ਨਹੀਂ ਝੱਲਿਆ ਜਾ ਰਿਹਾ, ਉੱਥੇ ਹੀ ਡੀ.ਐਮ ਗਰੁੱਪ ਆਫ਼ ਇੰਸਟੀਟਿਊਸ਼ਨ ਦੇ ਵਿਹੜੇ 'ਚ ਆਪਣੇ ਹੋਣਹਾਰ ਵਿਦਿਆਰਥੀ ਦੀ ਇਸ ਪ੍ਰਾਪਤੀ 'ਤੇ ਬਾਗੋ-ਬਾਗ ਹੁੰਦਿਆਂ ਡੀ.ਐਮ ਗਰੁੱਪ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਕਿਹਾ ਕਿ ਭਾਵੇਂ ਸੰਸਥਾ ਦੇ ਵਿਦਿਆਰਥੀਆਂ ਦੀਆਂ ਦਿਨ ਪ੍ਰਤੀ ਦਿਨ ਕੀਤੀਆਂ ਜਾਣ ਵਾਲੀਆਂ ਪ੍ਰਾਪਤੀਆਂ ਦਾ ਸਿਲਸਿਲਾ ਕੋਈ ਨਵਾਂ ਨਹੀਂ ਹੈ, ਕਿਉਂਕਿ ਅਜੇ ਪਿਛਲੇ ਹੀ ਸਾਲ ਵਿਦਿਆਰਥੀ ਅਨੀਰੁਧ ਕਾਂਤ ਗਰਗ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਜੇ.ਈ.ਈ ਮੇਨ-1 ਦੀ ਪ੍ਰੀਖਿਆ ਵਿਚੋਂ 99.99 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਭਰ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਸੀ, ਇਹ ਸ਼ਾਨਾਮੱਤੀ ਇਤਿਹਾਸ ਨੂੰ ਦੁਹਰਾਉਂਦਿਆਂ ਵਿਦਿਆਰਥੀ ਕੇਸ਼ਵ ਨੇ ਸਖ਼ਤ ਮੁਕਾਬਲੇ ਦੀ ਪ੍ਰੀਖਿਆ 'ਚੋਂ ਔਖਾ ਮੀਲ ਪੱਥਰ ਸਰ ਕੀਤਾ ਹੈ | ਉਨ੍ਹਾਂ ਅੱਗੇ ਕਿਹਾ ਕਿ ਕੇਸ਼ਵ ਮਿੱਤਲ ਜਿਹੇ ਹੀਰੇ ਜਿੱਥੇ ਹੋਰਨਾਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦੇ ਹਨ, ਉੱਥੇ ਹੀ ਉਨ੍ਹਾਂ ਲਈ ਰੋਲ ਮਾਡਲ ਦੀ ਭੂਮਿਕਾ ਵੀ ਨਿਭਾਉਂਦੇ ਹਨ | ਇਸ ਤੋਂ ਇਲਾਵਾ ਸਕੂਲ ਦੀਆਂ ਵਿਦਿਆਰਥਣਾਂ ਆਕਿ੍ਤੀ ਗੋਇਲ ਅਤੇ ਰੁਪਿੰਦਰ ਕੌਰ ਵਾਸੀ ਕਰਾੜਵਾਲਾ ਨੇ ਵੀ ਨੀਟ ਦੀ ਪ੍ਰੀਖਿਆ ਨੂੰ ਚੰਗੇ ਅੰਕਾਂ ਨਾਲ ਪਾਸ ਕੀਤਾ | ਇੰਜੀ. ਢਿੱਲੋਂ ਨੇ ਅੱਗੇ ਕਿਹਾ ਕਿ ਅਸੀਂ ਮੁਕਾਬਲੇ ਦੀਆਂ ਉੱਚ ਪੱਧਰੀ ਪ੍ਰੀਖਿਆਵਾਂ ਦੇ ਲਈ ਹੋਰ ਬਿਹਤਰ ਤੇ ਆਧੁਨਿਕ ਯੋਜਨਾਵਾਂ 'ਤੇ ਕੰਮ ਕਰ ਰਹੇ ਹਾਂ, ਤਾਂ ਜੋ ਸਾਡੇ ਵਿਦਿਆਰਥੀ ਸਿਵਲ ਤੇ ਸੁਰੱਖਿਆ ਫੋਰਸਾਂ 'ਚ ਉੱਚ ਅਹੁਦਿਆਂ ਦੇ ਬਿਰਾਜਮਾਨ ਹੋ ਕੇ ਮਨੁੱਖਤਾ ਦੀ ਭਲਾਈ ਵਾਸਤੇ ਆਪਣਾ ਯੋਗਦਾਨ ਪਾ ਸਕਣ ਅਤੇ ਇਲਾਕੇ ਲਈ ਚਾਨਣ ਮੁਨਾਰਾ ਬਣ ਕੇ ਮਾਪਿਆਂ ਸਣੇ ਵਿੱਦਿਅਕ ਸੰਸਥਾਵਾਂ ਦਾ ਨਾਮ ਵੀ ਰੌਸ਼ਨ ਕਰਨ | ਅਖੀਰ 'ਚ ਉਨ੍ਹਾਂ ਨੇ ਮੌਕੇ 'ਤੇ ਹਾਜ਼ਰ ਸਕੂਲ ਦੇ ਪਿ੍ੰਸੀਪਲ, ਸੰਬੰਧਿਤ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ |

ਪਿਛਲੀ ਖ਼ਬਰ ਕੇਂਦਰ ਦੀ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਦੇਣ ਲਈ ਹਰ ਪਿੰਡ ਵਿਚ ਲਗਾਏ ਜਾਣਗੇ ਕੈਂਪ- ਦਿਆਲ ਸੋਢੀ <br/> ਅਗਲੀ ਖ਼ਬਰ ਜ਼ਿਲ੍ਹੇ 'ਚ ਵੱਖ-ਵੱਖ ਪਾਬੰਦੀਆਂ ਲਾਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।