ਰਾਮਾਂ ਮੰਡੀ, 18 ਜੂਨ (ਤਰਸੇਮ ਸਿੰਗਲਾ)-ਆਪਣੇ ਆਖਰੀ ਸਾਹਾਂ ਤੱਕ ਗੋਵੰਸ਼ ਦੀ ਸੇਵਾ ਕਰਨ ਵਾਲੇ ਬ੍ਰਹਮਲੀਨ ਸ਼੍ਰੀ ਸ਼੍ਰੀ 108 ਸੰਤ ਮਹਾਂਦੇਵ ਜੀ 11ਵੀਂ ਬਰਸੀ ਦੇ ਸਬੰਧ ਵਿਚ ਅੱਜ ਸਥਾਨਕ ਸ਼੍ਰੀ ਗੀਤਾ ਭਵਨ ਵਿਖੇ ਸੰਤ ਸੰਮੇਲਨ ਕਰਵਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਦੂਰੋਂ ਨੇੜਿਓਾ ਡੇਰਿਆਂ ਦੇ ਸੰਚਾਲਕ ਸੰਤ ਮਹੰਤਾਂ ਨੇ ਸ਼ਿਰਕਤ ਕੀਤੀ | ਵਿਸ਼ੇਸ਼ ਤੌਰ 'ਤੇ ਸੰਤ ਪ੍ਰਮਾਤਮਾਨੰਦ ਆਪਣੀ ਸ਼ਿਸ਼ ਮੰਡਲੀ ਨਾਲ, ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਸਵਾਮੀ ਸੁਰੇਸ਼ ਮੁਨੀ ਜੀ ਮਹਾਰਾਜ ਹਰਦੁਆਰ ਵਾਲੇ, ਸੰਤ ਕੇਸ਼ੋ ਰਾਮ ਜੀ ਕੋਟਸ਼ਮੀਰ , ਸੰਤ ਭਰਭੂਰ ਦਾਸ ਜੀ ਮਲਕਾਣਾ, ਸੰਤ ਭੂਮਾਨੰਦ ਜੀ, ਕਥਾਵਾਚਕ ਅਚਾਰੀਆ ਪੰਕਜ ਸ਼ਰਮਾ, ਪੰਡਿਤ ਸੋਮ ਦੱਤ ਸ਼ਰਮਾ ਪ੍ਰਧਾਨ ਸ਼੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਵੀ ਮੌਜੂਦ ਰਹੇ | ਸਮੂਹ ਸੰਤ ਮਹੰਤਾਂ ਦਾ ਸ਼੍ਰੀ ਗਊਸ਼ਾਲਾ ਕਮੇਟੀ ਵਲੋਂ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ | ਸਮੂਹ ਸੰਤ ਮਹੰਤਾਂ ਨੇ ਬ੍ਰਹਮਲੀਨ ਸੰਤ ਮਹਾਂਦੇਵ ਅਤੇ ਉਨ੍ਹਾਂ ਦੇ ਪਰਮ ਗੁਰੂ ਬ੍ਰਹਮਲੀਨ ਸੰਤ ਗੋਬਿੰਦਾਨੰਦ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਆਪਣੇ ਪ੍ਰਵਚਨਾਂ ਨਾਲ ਸ਼ਰਧਾਲੂਆਂ ਨੂੰ ਨਿਹਾਲ ਕੀਤਾ | ਉਨ੍ਹਾਂ ਕਿਹਾ ਕਿ ਜਦੋਂ ਤੱਕ ਗਊ ਮਾਤਾ ਦੁਖੀ ਰਹੇਗੀ, ਭਾਰਤ ਸੁਖੀ ਨਹੀਂ ਹੋ ਸਕਦਾ | ਇਸ ਮੌਕੇ ਭੰਡਾਰਾ ਅਤੁੱਟ ਵਰਤਿਆ | ਇਸ ਮੌਕੇ ਗਊਸ਼ਾਲਾ ਕਮੇਟੀ ਅਤੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕੁਮਾਰ ਲਹਿਰੀ, ਸਰਪ੍ਰਸਤ ਮਦਨ ਲਾਲ ਲੈਹਰੀ, ਅਮਰਜੀਤ ਸੁਖਲੱਧੀ, ਰਵਿੰਦਰ ਕੁਮਾਰ ਪੱਪੀ, ਓਮ ਪ੍ਰਕਾਸ਼ ਨਿੱਕਾ, ਮੈਂਗਲ ਰਾਮ ਲੈਹਰੀ ਪ੍ਰਧਾਨ ਗੀਤਾ ਭਵਨ ਕਮੇਟੀ, ਉਦੈ ਕੁਮਾਰ ਬੰਗੀ, ਗੋਲਡੀ ਮਹੇਸ਼ਵਰੀ, ਵਿੱਕੀ ਮਹੇਸ਼ਵਰੀ, ਅਰੁਣ ਕੁਮਾਰ ਕਾਦੀ ਚੱਠਾ, ਨਰੇਸ਼ ਲਵਲੀ ਲੈਹਰੀ, ਮਦਨ ਲਾਲ ਬਾਂਸਲ ਪ੍ਰਧਾਨ ਸ਼੍ਰੀ ਦੁਰਗਾ ਮੰਦਰ ਕਮੇਟੀ, ਰੀਸੂ ਸਿੰਗਲਾ, ਕੇਵਲੀ ਲੈਹਰੀ, ਸੰਜੂ ਗਰਗ, ਰੋਹਿਤ ਗਰਗ ਐਡਵੋਕੇਟ, ਮਦਨ ਲਾਲ ਮੱਲਵਾਲਾ, ਪੰਡਿਤ ਕੈਲਾਸ਼ ਚੰਦ ਕੌਸ਼ਿਕ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |