29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯਮੁਨਾਨਗਰ 'ਚ ਹਜ਼ਾਰਾਂ ਲੋਕ ਇਕੱਠੇ ਕਰਨਗੇ ਯੋਗਾ-ਡੀ.ਸੀ. <br/>

ਅਜੀਤ ਡੈਸਕ 20-06-2025
ਯਮੁਨਾਨਗਰ, 19 ਜੂਨ (ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਯਮੁਨਾਨਗਰ 'ਚ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਹਜ਼ਾਰਾਂ ਲੋਕ ਇਕੱਠੇ ਯੋਗਾ ਕਰਨਗੇ | ਇਸ ਯੋਗ ਦਿਵਸ 'ਤੇ ਨਵੀਂ ਅਨਾਜ ਮੰਡੀ ਜਗਾਧਰੀ ਦੇ ਨਾਲ-ਨਾਲ ਬਿਲਾਸਪੁਰ, ਰਾਦੌਰ, ਸਢੌਰਾ, ਸਰਸਵਤੀ ਨਗਰ, ਛਛਰੌਲੀ ਅਤੇ ਪ੍ਰਤਾਪ ਨਗਰ ਸਮੇਤ ਸਾਰੀਆਂ ਗ੍ਰਾਮ ਪੰਚਾਇਤਾਂ 'ਚ ਪ੍ਰੋਗਰਾਮ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਇਤਿਹਾਸਕ ਯੋਗ ਦਿਵਸ ਨੂੰ ਹੋਰ ਸਫਲ ਬਣਾਉਣ ਲਈ ਹਰਿਆਣਾ ਰਾਜ ਸਰਕਾਰ ਵਲੋਂ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ | ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਨਵੀਂ ਅਨਾਜ ਮੰਡੀ ਜਗਾਧਰੀ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਯੋਗ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਉਨ੍ਹਾਂ ਦੱਸਿਆ ਕਿ ਬਿਲਾਸਪੁਰ ਤੇ ਯਮੁਨਾਨਗਰ 'ਚ ਮੇਅਰ ਸੁਮਨ ਬਾਹਮਣੀ, ਸਰਸਵਤੀ ਨਗਰ 'ਚ ਐਸ. ਡੀ. ਐਮ. ਜਗਾਧਰੀ ਸੋਨੂੰ ਰਾਮ, ਰਾਦੌਰ 'ਚ ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਛਛਰੌਲੀ 'ਚ ਐਸ. ਡੀ. ਐਮ. ਰੋਹਿਤ ਕੁਮਾਰ ਅਤੇ ਪ੍ਰਤਾਪ ਨਗਰ 'ਚ ਪ੍ਰਧਾਨ ਨਗਰ ਕੌਂਸਲ, ਮਗਧਾ ਨਗਰ 'ਚ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਮੇਸ਼ ਚੰਦ ਠਸਕਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਉਨ੍ਹਾਂ ਕਿਹਾ ਕਿ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਪੱਧਰ ਤੋਂ ਇਲਾਵਾ ਬਲਾਕ ਪੱਧਰ 'ਤੇ ਅਤੇ ਪੇਂਡੂ ਖੇਤਰਾਂ 'ਚ ਵੀ ਪ੍ਰੋਗਰਾਮ ਕਰਵਾਏ ਜਾਣਗੇ, ਜਿਨ੍ਹਾਂ ਲਈ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ | ਉਨ੍ਹਾਂ ਕਿਹਾ ਕਿ ਖੇਡ ਵਿਭਾਗ, ਸਿੱਖਿਆ ਵਿਭਾਗ, ਆਯੂਸ਼ ਵਿਭਾਗ, ਹਰਿਆਣਾ ਯੋਗ ਕਮਿਸ਼ਨ, ਪਤੰਜਲੀ ਯੋਗ ਸਮਿਤੀ ਤੇ ਭਾਰਤੀ ਯੋਗ ਸੰਸਥਾ ਦੇ ਨਾਲ-ਨਾਲ ਹੋਰ ਸੰਸਥਾਵਾਂ ਇਸ ਪ੍ਰੋਗਰਾਮ 'ਚ ਹਿੱਸਾ ਲੈਣਗੀਆਂ | ਉਨ੍ਹਾਂ ਕਿਹਾ ਕਿ ਇਸ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਸਫਲ ਅਤੇ ਯਾਦਗਾਰੀ ਬਣਾਇਆ ਜਾਵੇਗਾ |

ਪਿਛਲੀ ਖ਼ਬਰ ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ਮੌਕੇ 'ਤੇ ਵਿਆਸਪੁਰ ਸਬ-ਡਵੀਜ਼ਨ ਦੇ ਕਈ ਪਿੰਡਾਂ ਲਈ ਵਰਕਰ ਸੰਮੇਲਨ ਕਰਵਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਮਹੀਨਾਵਾਰ ਮੀਟਿੰਗ ਅੱਜ-ਡੀ. ਸੀ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।