30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕਾਲਾਂਵਾਲੀ ਦੇ ਐੱਸ.ਡੀ.ਐੱਮ. ਮੋਹਿਤ ਨਹਿਰਾਣਾ ਨੇ ਸੰਭਾਲਿਆ ਚਾਰਜ <br/>

ਅਜੀਤ ਡੈਸਕ 20-06-2025
ਕਾਲਾਂਵਾਲੀ/ ਸਿਰਸਾ, 19 ਜੂਨ (ਭੁਪਿੰਦਰ ਪੰਨੀਵਾਲੀਆ)-ਸਰਕਾਰ ਨੇ ਨਾਰਨੌਂਦ ਦੇ ਐੱਸਡੀਐੱਮ ਮੋਹਿਤ ਨਹਿਰਾਣਾ ਨੂੰ ਕਾਲਾਂਵਾਲੀ ਦਾ ਐੱਸ.ਡੀ.ਐੱਮ ਨਿਯੁਕਤ ਕੀਤਾ ਹੈ | ਇਹ ਅਸਾਮੀ ਕਾਲਾਂਵਾਲੀ ਦੇ ਐੱਸ.ਡੀ.ਐੱਮ. ਸੁਰੇਸ਼ ਰਵੀਸ਼ ਦੇ ਤਬਾਦਲੇ ਤੋਂ ਬਾਅਦ ਖਾਲੀ ਪਈ ਸੀ | ਐੱਸ.ਡੀ.ਐੱਮ. ਮੋਹਿਤ ਨਹਿਰਾਣਾ ਨੇ ਆਪਣਾ ਚਾਰਜ ਸੰਭਾਲਿਆ | ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ | ਇਸ ਦੌਰਾਨ ਉਨ੍ਹਾਂ ਨੇ ਨਗਰ ਪਾਲਿਕਾ ਚੋਣਾਂ ਨਾਲ ਸਬੰਧਤ ਕੰਮ ਨੂੰ ਨਿਪਟਾਇਆ | ਚੇਤੇ ਰਹੇ ਕਿ ਇੱਥੇ ਐੱਸਡੀਐੱਮ ਸੁਰੇਸ਼ ਰਵੀਸ਼ ਦੇ ਤਬਾਦਲੇ ਤੋਂ ਬਾਅਦ ਪ੍ਰਸ਼ਾਸਨ ਨੇ ਕਾਲਾਂਵਾਲੀ ਦਾ ਵਾਧੂ ਚਾਰਜ ਸਿਰਸਾ ਦੇ ਐੱਸਡੀਐੱਮ ਰਾਜਿੰਦਰ ਕੁਮਾਰ ਨੂੰ ਦਿੱਤਾ ਸੀ |

ਪਿਛਲੀ ਖ਼ਬਰ ਚੀਕਾ ਵਿਚ ਵਧ ਰਹੀ ਗੈਰ-ਕਾਨੂੰਨੀ ਕਾਲੋਨੀ 'ਤੇ ਡੀਟੀਪੀ ਦਾ ਚੱਲਿਆ ਪੀਲਾ ਪੰਜਾ <br/> ਅਗਲੀ ਖ਼ਬਰ ਢਿੱਲਵਾਂ ਨੇ ਝੱਖੜਵਾਲਾ ਦੇ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।