ਨਵੀਂ ਦਿੱਲੀ, 21 ਜੂਨ (ਜਗਤਾਰ ਸਿੰਘ)-ਭਾਰਤੀ ਯੂਥ ਕਾਂਗਰਸ ਵੱਲੋਂ ਐਡਵੋਕੇਟ ਸੰਜੀਵ ਤਰਨਾਚ ਨੂੰ ਆਪਣੀ ਲੀਗਲ ਸੈੱਲ ਦਾ ਕੌਮੀ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ¢ ਪਾਰਟੀ ਵਿਚ ਉਨ੍ਹਾਂ ਦੇ ਨਿਰੰਤਰ ਯੋਗਦਾਨ ਅਤੇ ਕਾਨੂੰਨੀ ਲੀਡਰਸ਼ਿਪ ਨੂੰ ਦੇਖਦਿਆਂ ਇਹ ਮਹੱਤਵਪੂਰਨ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ¢ ਐਡਵੋਕੇਟ ਸੰਜੀਵ ਤਰਨਾਚ, ਜੋ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਇਕ ਛੋਟੇ ਪਿੰਡ ਭੋਆ ਨਾਲ ਸਬੰਧਤ ਹਨ, ਨੇ ਆਪਣੀ ਮਿਹਨਤ ਅਤੇ ਲਗਨ ਨਾਲ ਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਈ ਹੈ¢ ਉਨ੍ਹਾਂ ਨੇ ਇਸ ਤੋਂ ਪਹਿਲਾਂ ਦਿੱਲੀ ਪ੍ਰਦੇਸ਼ ਕਾਂਗਰਸ ਦੀ ਲੀਗਲ ਸੈੱਲ ਦੇ ਇੰਚਾਰਜ ਵਜੋਂ ਸ਼ਲਾਘਾਯੋਗ ਕੰਮ ਕੀਤੇ ਹਨ ¢ ਆਪਣੀ ਨਵੀਂ ਭੂਮਿਕਾ ਵਿਚ ਐਡਵੋਕੇਟ ਸੰਜੀਵ ਤਰਨਾਚ ਹੁਣ ਯੂਥ ਕਾਂਗਰਸ ਦੇ ਕਾਨੂੰਨੀ ਮਾਮਲਿਆਂ ਦੀ ਨਿਗਰਾਨੀ ਕਰਨਗੇ ¢ ਉਨ੍ਹਾਂ ਦਾ ਮੁੱਖ ਧਿਆਨ ਦੇਸ਼ ਭਰ ਦੇ ਨੌਜਵਾਨ ਕਾਰਕੁਨਾਂ ਨੂੰ ਕਾਨੂੰਨੀ ਸਹਾਇਤਾ ਤੇ ਮਾਰਗ ਦਰਸ਼ਨ ਪ੍ਰਦਾਨ ਕਰਨਾ, ਲੀਗਲ ਅਵੇਅਰਨੈੱਸ ਕਾਰਜ ਕ੍ਰਮ ਕਰਵਾਉਣਾ, ਅਤੇ ਲੋੜਵੰਦਾਂ ਨੂੰ ਮੁਫ਼ਤ ਕਾਨੂੰਨੀ ਮਦਦ ਉਪਲਬਧ ਕਰਵਾਉਣਾ ਰਹੇਗਾ ¢