02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਦੱਖਣੀ ਏਸ਼ੀਆਈ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਮੀਡੀਆ ਅਤੇ ਸਿੱਖਿਆ ਦੀ ਭੂਮਿਕਾ 'ਤੇ ਲੈਕਚਰ ਕਰਵਾਇਆ <br/>

ਪ੍ਰੋਗਰਾਮ ਦੌਰਾਨ ਓ.ਪੀ. ਯਾਦਵ, ਲੋਕ ਸੰਪਰਕ ਅਧਿਕਾਰੀ, ਖੇਤਰੀ ਸਾਰਕ ਸਿੱਖਿਆ ਕੇਂਦਰ, ਕਾਠਮੰਡੂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ | <br/> 02-09-2025
ਨਵੀਂ ਦਿੱਲੀ, 1 ਸਤੰਬਰ (ਮਿਸਰਦੀਪ)-ਦਿੱਲੀ ਸਕੂਲ ਆਫ਼ ਜਰਨਲਿਜਮ, ਦਿੱਲੀ ਯੂਨੀਵਰਸਿਟੀ ਵਿਚ ਦੱਖਣੀ ਏਸ਼ਿਆਈ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਮਜ਼ਬੂਤ ਕਰਨ ਵਿਚ ਮੀਡੀਆ ਅਤੇ ਸਿੱਖਿਆ ਦੀ ਭੂਮਿਕਾ ਵਿਸ਼ੇ 'ਤੇ ਵਿਸ਼ੇਸ਼ ਲੈਕਚਰ-ਲੜੀ ਦੇ ਤਹਿਤ ਇਕ ਲੈਕਚਰ ਕਰਵਾਇਆ ਗਿਆ, ਜਿਸ ਵਿਚ ਖੇਤਰੀ ਸਾਰਕ ਸਿੱਖਿਆ ਕੇਂਦਰ, ਕਾਠਮੰਡੂ ਦੇ ਲੋਕ ਸੰਪਰਕ ਅਧਿਕਾਰੀ ਓ.ਪੀ. ਯਾਦਵ ਨੇ ਮੁੱਖ ਬੁਲਾਰੇ ਵਜੋਂ ਹਿੱਸਾ ਲਿਆ | ਓ.ਪੀ. ਯਾਦਵ ਕੋਲ ਦੂਰਦਰਸ਼ਨ ਨਿਊਜ਼ ਦਿੱਲੀ ਦੇ ਸੀਨੀਅਰ ਸੰਪਾਦਕ ਵਜੋਂ 22 ਸਾਲ ਤੋਂ ਵੱਧ ਦਾ ਲੰਮਾ ਤਜਰਬਾ ਹੈ | ਉਨ੍ਹਾਂ ਨੇ ਪੱਤਰਕਾਰੀ ਦੇ ਖੇਤਰ ਵਿਚ 'ਕਿਸਾਨ ਚੈਨਲ', 'ਮਿਹਨਤ ਰੰਗ ਲਾਏਗੀ' ਪ੍ਰੋਗਰਾਮ ਲਈ ਸੇਵਾਵਾਂ ਦਿੱਤੀਆਂ ਹਨ | ਯਾਦਵ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਸਿੱਖਿਆ ਅਤੇ ਮੀਡੀਆ ਦੁਆਰਾ ਦੱਖਣੀ ਏਸ਼ਿਆਈ ਦੇਸ਼ਾਂ ਵਿਚਕਾਰ ਸੰਬੰਧ ਸਥਾਪਿਤ ਕੀਤੇ ਜਾ ਸਕਦੇ ਹਨ ਜਿਸ ਵਿਚ ਉਨ੍ਹਾਂ ਨੇ ਸਾਰਕ ਦੇਸ਼ਾਂ ਵਿਚ ਸਿੱਖਿਆ ਵਿਵਸਥਾ, ਮਹਿਲਾ ਸਿੱਖਿਆ, ਗਿਆਨ ਅਤੇ ਕੌਸ਼ਲ ਵਿਕਾਸ, ਸੂਚਨਾ ਅਤੇ ਪ੍ਰਸਾਰ, ਸਿੱਖਿਆ ਵਿਚ ਭਾਸ਼ਾ ਦਾ ਤਕਨਾਲੋਜੀਕਰਨ ਅਤੇ ਆਪਸੀ ਸਹਿਯੋਗ, ਸੱਭਿਆਚਾਰਕ-ਵਿੱਦਿਅਕ-ਬੌਧਿਕ ਆਦਾਨ-ਪ੍ਰਦਾਨ, ਰਾਜਨੀਤਿਕ-ਵਿੱਤੀ ਵਿਵਸਥਾ, ਅਫ਼ਗਾਨਿਸਤਾਨ ਵਿਚ ਰੂੜੀਵਾਦ ਨੂੰ ਦੂਰ ਕਰਨਾ, ਵਿਦਿਆਰਥੀ ਕੇਂਦਰਤ ਸਿੱਖਿਆ ਕੇਂਦਰਾਂ ਦੀ ਸਥਾਪਨਾ ਆਦਿ ਵੱਖ-ਵੱਖ ਪ੍ਰਮੁੱਖ ਮੁੱਦਿਆਂ 'ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਵਿਸ਼ਿਆਂ ਵਿਚ ਦੱਖਣੀ ਏਸ਼ਿਆਈ ਦੇਸ਼ਾਂ ਅਤੇ ਭਾਰਤ ਵਿਚਕਾਰ ਸੰਬੰਧ ਸਥਾਪਿਤ ਕਰਨ ਵਿਚ ਮੀਡੀਆ ਅਤੇ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ ਹੈ | ਉਨ੍ਹਾਂ ਕਿਹਾ ਕਿ ਵੱਖ-ਵੱਖ ਦੇਸ਼ਾਂ ਦਾ ਮੀਡੀਆ ਜਿਵੇਂ ਪੱਛਮੀ ਦੇਸ਼, ਸਾਰਕ ਦੇਸ਼ ਅਤੇ ਭਾਰਤ ਦਾ ਮੀਡੀਆ ਕਿਸੇ ਵੀ ਘਟਨਾ ਨੂੰ ਆਪਣੇ ਤਰੀਕੇ ਨਾਲ ਜਨਤਾ ਸਾਹਮਣੇ ਪੇਸ਼ ਕਰਦਾ ਹੈ ਪਰ ਫਿਰ ਵੀ ਪ੍ਰਚਾਰ-ਪ੍ਰਸਾਰ ਕਰਨੇ ਅਤੇ ਆਪਸੀ ਮਤਭੇਦ ਦੂਰ ਕਰਨ ਵਿਚ ਮੀਡੀਆ ਦੀ ਵੱਡੀ ਭੂਮਿਕਾ ਹੈ | ਓ.ਪੀ. ਯਾਦਵ ਦੇ ਅਨੁਸਾਰ ਦਿੱਲੀ ਯੂਨੀਵਰਸਿਟੀ ਅਤੇ ਦਿੱਲੀ ਸਕੂਲ ਆਫ਼ ਜਰਨਲਿਜ਼ਮ, ਸਾਊਥ ਏਸ਼ੀਅਨ ਯੂਨੀਵਰਸਿਟੀ ਦੇ ਨਾਲ ਮਿਲ ਕੇ ਵਿੱਦਿਅਕ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਰਾਹੀਂ ਆਪਸੀ ਦੇਸ਼ਾਂ ਵਿਚ ਇਕ ਵਧੀਆ ਸੰਵਾਦ ਸਥਾਪਿਤ ਕਰ ਸਕਦੇ ਹਨ | ਇਸ ਲੈਕਚਰ-ਲੜੀ ਦਾ ਯਤਨ ਆਪਸੀ ਸਹਿਯੋਗ ਅਤੇ ਸਮਝ ਨੂੰ ਵਧਾਉਣ ਵਿਚ ਸਹਾਇਤਾ ਕਰੇਗਾ | ਆਪਣੇ ਬਿਆਨ ਵਿਚ ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਸੋਚ ਨੂੰ ਸਾਫ਼ ਰੱਖਣਾ ਚਾਹੀਦਾ ਹੈ | ਓ.ਪੀ. ਯਾਦਵ 2018 ਤੋਂ ਦੱਖਣੀ ਏਸ਼ਿਆਈ ਪ੍ਰੈੱਸ ਕੌਂਸਲ ਸੰਸਦ ਦੇ ਚੇਅਰਮੈਨ ਹਨ | ਸਾਰਕ ਦੇਸ਼ਾਂ 'ਤੇ ਸੰਸਦੀ ਪ੍ਰਸਾਰਣ ਵਿਸ਼ੇ 'ਤੇ ਅਚਾਰੀਆ ਬੀ.ਕੇ. ਕੁਠਿਆਲਾ ਦੀ ਅਗਵਾਈ ਹੇਠ ਖੋਜ ਕਾਰਜ ਕਰਨ ਵਾਲੇ ਪਹਿਲੇ ਭਾਰਤੀ ਪੱਤਰਕਾਰ ਹਨ | ਉਨ੍ਹਾਂ ਨੂੰ ਪੱਤਰਕਾਰੀ ਅਤੇ ਜਨਤਕ ਕਾਰਜਾਂ ਲਈ ਰਾਸ਼ਟਰਪਤੀ ਪੁਰਸਕਾਰ 2016, ਚੌਧਰੀ ਚਰਨ ਸਿੰਘ ਆਈ.ਸੀ.ਏ.ਆਰ. ਰਾਸ਼ਟਰੀ ਪੁਰਸਕਾਰ, ਅੰਤਰਰਾਸ਼ਟਰੀ ਮੀਡੀਆ ਐਕਸੀਲੈਂਸ ਸਨਮਾਨ ਟਿਊਨੀਸ਼ੀਆ ਸਮੇਤ 100 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਸੀ. ਸੀ. ਆਰ. ਟੀ. (ਭਾਰਤ ਸਰਕਾਰ) ਵਲੋਂ ਸੈਮੀਨਾਰ <br/> ਅਗਲੀ ਖ਼ਬਰ ਦਿੱਲੀ 'ਚ ਹੜ੍ਹ ਦਾ ਖ਼ਤਰਾ, ਹਥਿਨੀਕੁੰਡ ਬੈਰਾਜ ਤੋਂ ਲਗਾਤਾਰ ਛੱਡਿਆ ਜਾ ਰਿਹਾ ਪਾਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।