02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਅਮਰਜੀਤ ਸਿੰਘ ਢਿੱਲੋਂ ਨੂੰ ਸੇਵਾ-ਮੁਕਤੀ 'ਤੇ ਵਿਦਾਇਗੀ ਪਾਰਟੀ <br/>

ਅਮਰਜੀਤ ਸਿੰਘ ਢਿੱਲੋਂ ਨੂੰ ਸੇਵਾ-ਮੁਕਤੀ 'ਤੇ ਸਨਮਾਨਿਤ ਕਰਦੇ ਹੋਏ ਬੈਂਕ ਦੇ ਮੁੱਖ ਪ੍ਰਬੰਧਕ ਤਰੁਣ ਮਿੱਢਾ ਤੇ ਮੈਂਬਰ | ਤਸਵੀਰ : ਹਰਬੰਸ ਸਿੰਘ ਮੰਡੇਰ <br/> 02-09-2025
ਫ਼ਤਿਹਾਬਾਦ, 1 ਸਤੰਬਰ (ਹਰਬੰਸ ਸਿੰਘ ਮੰਡੇਰ)- ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਦੇ ਪ੍ਰਬੰਧਕਾਂ ਵਲੋਂ ਅਮਰਜੀਤ ਸਿੰਘ ਢਿੱਲੋਂ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਬੁਲਾਰਿਆਂ ਨੇ ਢਿੱਲੋਂ ਵਲੋਂ ਬੈਂਕ 'ਚ ਗਾਰਡ ਵਜੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਮੁੱਖ ਪ੍ਰਬੰਧਕ ਤਰੁਣ ਮਿੱਢਾ ਨੇ ਕਿਹਾ ਕਿ ਢਿੱਲੋਂ ਸਾਡੇ ਲਈ ਪਰਿਵਾਰ ਦੇ ਵੱਡੇ ਮੈਂਬਰ ਵਾਂਗ ਕੰਮ ਕਰ ਰਹੇ ਸਨ | ਉਨ੍ਹਾਂ ਨੂੰ ਐਸ.ਬੀ.ਆਈ. 'ਚ ਸੇਵਾ ਕਰਦਿਆਂ 20 ਸਾਲ ਹੋ ਗਏ ਹਨ ਅਤੇ ਉਹ ਇਸ ਸ਼ਾਖਾ 'ਚ 15 ਸਾਲ ਤੋਂ ਕੰਮ ਕਰ ਰਹੇ ਹਨ | ਉਨ੍ਹਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਅਮਰਜੀਤ ਸਿੰਘ ਦੀ ਪਤਨੀ ਸੰਦੀਪ ਕੌਰ, ਪੁੱਤਰ ਜਸਪਾਲ ਸਿੰਘ ਤੇ ਗੁਰਪ੍ਰੀਤ ਸਿੰਘ ਅਤੇ ਵੱਡੇ ਭਰਾ ਦੀਆ ਸਿੰਘ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ | ਸਾਬਕਾ ਬੈਂਕ ਕਰਮਚਾਰੀ ਤੇ ਅਮਰਜੀਤ ਸਿੰਘ ਦੇ ਕਰੀਬੀ ਦੋਸਤ ਜਗਦੀਸ਼ ਮੋਂਗਾ ਨੇ ਵੀ ਪ੍ਰੋਗਰਾਮ 'ਚ ਹਿੱਸਾ ਲਿਆ | ਇਸ ਮੌਕੇ ਐਸ.ਬੀ.ਆਈ. ਕਰਮਚਾਰੀ ਯੂਨੀਅਨ ਚੰਡੀਗੜ੍ਹ ਦੇ ਸਰਕਲ ਉਪ ਪ੍ਰਧਾਨ ਤੇਜਪਾਲ ਨਹਿਰਾ, ਰਾਜੇਸ਼ਵਰ ਡੀ.ਜੀ.ਐੱਸ. ਐੱਸ.ਬੀ.ਆਈ. ਕਰਮਚਾਰੀ ਯੂਨੀਅਨ, ਸਾਬਕਾ ਸਰਕਲ ਉਪ ਪ੍ਰਧਾਨ ਜਗਦੀਸ਼ ਨਾਗਪਾਲ, ਸੰਗਠਨ ਸਕੱਤਰ ਰਾਮ ਸਿੰਘ ਰੋਹਤਕ ਏ.ਓ. ਨੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ |

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਮਨਦੀਪ ਕੌਰ ਵਲੋਂ ਘੱਗਰ ਦਾ ਦੌਰਾ ਕਿਹਾ, ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਅਗਲੀ ਖ਼ਬਰ ਹੜ੍ਹ ਪੀੜਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਮੁੱਢਲੀ ਸਹਾਇਤਾ ਨਿਰੰਤਰ ਜਾਰੀ : ਸੁਖਵਿੰਦਰ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।