06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

'ਗੁਰਬਾਜ਼ 1313 ਫਾਊਾਡੇਸ਼ਨ' ਵਲੋਂ ਗੁਰਦੁਆਰਾ ਸ਼ਿਵ ਵਿਹਾਰ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ

ਅਜੀਤ ਡੈਸਕ 23-09-2025
ਨਵੀਂ ਦਿੱਲੀ, 22 ਸਤੰਬਰ (ਜਗਤਾਰ ਸਿੰਘ)- ਸਮਾਜ ਸੇਵਾ ਨੂੰ ਸਮਰਪਿਤ ਸੰਸਥਾ 'ਗੁਰਬਾਜ਼ 1313 ਫਾਊਾਡੇਸ਼ਨ' ਵੱਲੋਂ ਪੱਛਮੀ ਦਿੱਲੀ ਦੇ ਨਿਲੋਠੀ ਐਕਸਟੈਨਸ਼ਨ (ਨਿਹਾਲ ਵਿਹਾਰ) ਵਿਖੇ ਲੋਕਾਂ ਦੀ ਸਹੂਲਤ ਵਾਸਤੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਿਵ ਵਿਹਾਰ ਨਿਲੋਠੀ ਐਕਸਟੈਨਸ਼ਨ ਵਿਖੇ ਮੈਕਸ ਹਸਪਤਾਲ ਦੇ ਸਹਿਯੋਗ ਨਾਲ ਨਾਲ ਗਏ ਇਸ ਸਿਹਤ ਜਾਂਚ ਕੈਂਪ ਵਿਚ ਬੀ.ਪੀ., ਅੱਖਾਂ, ਦੰਦਾਂ, ਬੀ.ਐਮ.ਡੀ., ਫਿਜ਼ਿਉਥਰੈਪੀ, ਈ.ਸੀ.ਜੀ. ਸਮੇਤ ਹੋਰਨਾ ਚੀਜ਼ਾਂ ਦੀ ਜਾਂਚ ਕੀਤੀ ਗਈ ਤੇ ਮੁਫ਼ਤ ਮੈਡੀਕਲ ਟੈੱਸਟ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ | ਸੰਸਥਾ ਦੇ ਪ੍ਰਧਾਨ ਗੁਰਚਰਨ ਸਿੰਘ ਬਾਜਵਾ ਨੇ ਦੱਸਿਆ ਕਿ ਮੈਡੀਕਲ ਕੈਂਪ ਵਿਚ ਪੁੱਜਣ ਵਾਲੇ ਸਾਰੇ ਲੋਕਾਂ ਦੇ ਮੈਡੀਕਲ ਟੈੱਸਟ ਤੇ ਜਾਂਚ ਬਿਲਕੁਲ ਮੁਫ਼ਤ ਕੀਤੀ ਗਈ | ਕੈਂਪ ਵਿਚ ਸਹਿਯੋਗ ਦੇਣ ਲਈ ਗੁਰਦੁਆਰਾ ਕਮੇਟੀ ਸ਼ਿਵ ਵਿਹਾਰ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਵੱਡੀ ਗਿਣਤੀ ਵਿਚ ਅਜਿਹੇ ਲੋਕ ਮੌਜੂਦ ਹਨ ਜਿਹੜੇ ਆਰਥਿਕ ਤੰਗੀ ਦੇ ਚਲਦਿਆਂ ਕਈ ਤਰ੍ਹਾਂ ਦੇ ਮੈਡੀਕਲ ਟੈੱਸਟ ਕਰਾਉਣ ਤੋਂ ਵੀ ਵਾਂਝੇ ਰਹਿ ਜਾਂਦੇ ਹਨ ¢ ਇਸ ਕਰਕੇ ਸੰਸਥਾ ਵੱਲੋਂ ਅਜਿਹੇ ਲੋੜਵੰਦ ਲੋਕਾਂ ਤੇ ਬਾਕੀ ਹੋਰਨਾ ਸੰਗਤਾਂ ਦੀ ਸਹੂਲਤ ਦੇ ਮੱਦੇਨਜ਼ਰ ਹੀ ਇਹ ਗੁਰਦੁਆਰਾ ਸ਼ਿਵ ਵਿਹਾਰ ਇਹ ਮੈਡੀਕਲ ਕੈਂਪ ਦਾ ਉਪਰਾਲਾ ਕੀਤਾ ਗਿਆ ਹੈ | ਕੈਂਪ ਵਿਚ ਸੰਸਥਾ ਦੇ ਚੇਅਰਮੈਨ ਜਸਮੇਰ ਸਿੰਘ, ਜਨਰਲ ਸਕੱਤਰ ਸ਼ਰਨਜੀਤ ਸਿੰਘ, ਗੁਰਦੁਆਰਾ ਸ਼ਿਵ ਨਗਰ ਦੇ ਪ੍ਰਧਾਨ ਹਰਵਿੰਦਰ ਸਿੰਘ ਤੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਮੇਤ ਹੋਰਨਾ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ, ਸ. ਬਾਜਵਾ ਨੇ ਕਿਹਾ ਕਿ ਸਮਾਜ ਸੇਵਾ ਵਾਸਤੇ ਸੰਸਥਾ ਵੱਲੋਂ ਅਜਿਹੇ ਉਪਰਾਲੇ
ਪਿਛਲੀ ਖ਼ਬਰ ਖ਼ਾਲਸਾ ਕਾਲਜਾਂ 'ਚ ਸਾਰੀਆਂ ਸੀਟਾਂ 'ਤੇ ਜੇਤੂ ਰਹੀ ਐੱਸ.ਓ.ਆਈ. ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਚਨੌਲੀ ਦੀ ਕਮੇਟੀ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।