31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸਰਵ ਕਰਮਚਾਰੀ ਸੰਘ ਵਲੋਂ ਵਿਰੋਧ ਪ੍ਰਦਰਸ਼ਨ <br/>

ਅਜੀਤ ਡੈਸਕ 24-09-2025
ਯਮੁਨਾਨਗਰ, 23 ਸਤੰਬਰ (ਗੁਰਦਿਆਲ ਸਿੰਘ ਨਿਮਰ)-ਸਰਵ ਕਰਮਚਾਰੀ ਸੰਘ ਹਰਿਆਣਾ ਨਾਲ ਜੁੜੀਆਂ ਵੱਖ-ਵੱਖ ਵਿਭਾਗੀ ਯੂਨੀਅਨਾਂ ਦੇ ਕਰਮਚਾਰੀ ਡੀਸੀ ਦਫ਼ਤਰ ਦੇ ਸਾਹਮਣੇ ਨਵੀਂ ਅਨਾਜ ਮੰਡੀ ਵਿਚ ਇਕੱਠੇ ਹੋਏ ਅਤੇ ਠੇਕੇ 'ਤੇ ਰੱਖੇ ਕਰਮਚਾਰੀਆਂ ਨੂੰ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਨੀਤੀ ਨੂੰ ਬਹਾਲ ਕਰਨ, ਸਕਿੱਲ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ 58 ਸਾਲ ਦੀ ਉਮਰ ਤੱਕ ਤਨਖਾਹ 'ਤੇ ਸ਼ਾਮਲ ਕਰਕੇ ਰੁਜ਼ਗਾਰ ਸੁਰੱਖਿਆ ਗਰੰਟੀ ਦੇਣ, ਹਰਿਆਣਾ ਲਈ ਇਕ ਵੱਖਰਾ 8ਵਾਂ ਤਨਖਾਹ ਕਮਿਸ਼ਨ ਸਥਾਪਤ ਕਰਨ ਅਤੇ ਤਨਖਾਹ ਵਿਚ ਆਈਆਂ ਗੜਬੜੀਆਂ ਨੂੰ ਦੂਰ ਕਰਨ ਦੀ ਮੰਗ ਕਰਦਿਆਂ ਇਕ ਰੋਜ਼ਾ ਵਿਰੋਧ ਪ੍ਰਦਰਸ਼ਨ ਕੀਤਾ | ਇਸ ਵਿਰੋਧ ਪ੍ਰਦਰਸ਼ਨ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੌਦੇ ਅਤੇ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਨੇ ਕੀਤੀ | ਇਸ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸਾਰੇ ਕਰਮਚਾਰੀ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਨੂੰ ਆਪਣੀਆਂ 10-ਨੁਕਾਤੀ ਮੰਗਾਂ ਦਾ ਮੰਗ ਪੱਤਰ ਸੌਂਪਣ ਲਈ ਜ਼ਿਲ੍ਹਾ ਹੈੱਡਕੁਆਰਟਰ ਪਹੁੰਚੇ | ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਜਰਨੈਲ ਸਿੰਘ ਸਾਂਗਵਾਨ ਅਤੇ ਐਸ. ਕੇ. ਐਸ. ਦੇ ਸੂਬਾ ਸਕੱਤਰ ਮੰਗੇ ਰਾਮ ਤਿਗਰਾ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਦੀ ਮੌਜੂਦਾ ਭਾਜਪਾ ਸਰਕਾਰ ਸਰਕਾਰੀ ਵਿਭਾਗਾਂ ਦੇ ਅਸਥਾਈ ਅਤੇ ਸਥਾਈ ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ | ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ਤੋਂ ਕਰਮਚਾਰੀ ਆਪਣੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਸੜਕਾਂ 'ਤੇ ਸੰਘਰਸ਼ ਕਰ ਰਹੇ ਹਨ | ਹਾਲਾਂਕਿ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਸਰਕਾਰ ਸਰਕਾਰੀ ਵਿਭਾਗਾਂ ਨੂੰ ਸੁੰਗੜ ਕੇ ਕਮਜ਼ੋਰ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਹ ਲੋਕ ਵਿਰੋਧੀ ਨੀਤੀਆਂ ਦੇਸ਼ ਭਰ ਦੇ ਕਰਮਚਾਰੀਆਂ ਵਿਚ ਵਿਆਪਕ ਰੋਸ ਅਤੇ ਗੁੱਸਾ ਪੈਦਾ ਕਰ ਰਹੀਆਂ ਹਨ | ਨਤੀਜੇ ਵਜੋਂ ਅੱਜ ਦੇਸ਼ ਭਰ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਇਕ ਦਿਨ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ | ਇਸ ਮੌਕੇ ਐਸ. ਕੇ. ਐਸ. ਦੇ ਸੀਨੀਅਰ ਉਪ ਪ੍ਰਧਾਨ ਰਾਕੇਸ਼ ਧਨਖੜ, ਖਜ਼ਾਨਚੀ ਸਤੀਸ਼ ਕੁਮਾਰ, ਸਡੋਰਾ ਬਲਾਕ ਤੋਂ ਪਵਨ ਸ਼ਰਮਾ, ਰਾਦੌਰ, ਪਾਪਲਾ ਤੋਂ ਵਿਕਰਮ ਧੀਮਾਨ, ਦਿਨੇਸ਼ ਤੰਵਰ ਅਤੇ ਮਨੀਸ਼ ਤੰਵਰ, ਮਹਿੰਦਰ, ਰਿੰਕੂ ਕੁਮਾਰ, ਯਮੁਨਾਨਗਰ ਤੋਂ ਮਾਇਆ ਰਾਮ, ਅਧਿਆਪਕ ਯੂਨੀਅਨ ਤੋਂ ਸੋਹਨ ਲਾਲ, ਅਮਰੀਕ ਸਿੰਘ, ਜੋਗਿੰਦਰ, ਵਰਿੰਦਰ ਸਿੰਘ, ਫਾਇਰ ਬਿ੍ਗੇਡ ਤੋਂ ਵਿੱਕੀ ਪਰਚਾ, ਸੰਨੀ, ਸੰਜੀਤ, ਸ਼ਿਆਮ ਲਾਲ, ਵਿਜੇਂਦਰ, ਵਿਸ਼ਾਲ, ਵੀਰੇਂਦਰ, ਰਣਧੀਰ, ਰਾਜਬੀਰ, ਰਾਮਪਾਲ, ਮਕੈਨੀਕਲ ਤੋਂ ਮੇਵਾ ਰਾਮ, ਰਿਟਾਇਰਡ ਐਸੋਸੀਏਸ਼ਨ ਤੋਂ ਜੋਤ ਸਿੰਘ, ਸੋਮਨਾਥ, ਜਰਨੈਲ ਚਨਾਲੀਆ, ਸ਼ੋਭਨ ਸਿੰਘ, ਤੀਰਥ ਰਾਮ ਰਿਸ਼ੀ ਮੌਜੂਦ ਸਨ |

ਪਿਛਲੀ ਖ਼ਬਰ ਪਿਸਟਲ ਦੇ ਜ਼ੋਰ 'ਤੇ ਧਮਕਾਉਣ ਦਾ ਦੋਸ਼ 'ਚ ਤਿੰਨ ਜਣੇ ਗਿ੍ਫ਼ਤਾਰ-ਪਿਸਟਲ ਬਰਾਮਦ ਅਗਲੀ ਖ਼ਬਰ ਨਸ਼ਿਆਂ ਦੀ ਦੁਰਵਰਤੋਂ ਪਰਿਵਾਰਾਂ, ਸਮਾਜ ਅਤੇ ਦੇਸ਼ ਦੇ ਭਵਿੱਖ ਨੂੰ ਖਤਰੇ 'ਚ ਪਾਉਂਦੀ ਹੈ : ਡੀ.ਐਸ.ਪੀ. ਕੁਲਦੀਪ ਬੇਨੀਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।