ਨੀਟ ਯੂ. ਜੀ. ਰਾਊਾਡ-3 ਸੀਟ ਅਲਾਟਮੈਂਟ ਨਤੀਜਾ 2025 ਜਾਰੀ
ਅਜੀਤ ਡੈਸਕ
23-10-2025
ਜਵਾਹਰ ਨਵੋਦਿਆ ਵਿਦਿਆਲਿਆ ਵਿਚ 9ਵੀਂ ਅਤੇ 11ਵੀਂ ਜਮਾਤ ਵਿਚ ਦਾਖ਼ਲੇ ਦੀ ਆਖ਼ਰੀ ਮਿਤੀ ਅੱਜ
ਨਵੀਂ ਦਿੱਲੀ, 22 ਅਕਤੂਬਰ (ਮਿਸਰਦੀਪ ਭਾਟੀਆ)-ਨਵੋਦਿਆ ਵਿਦਿਆਲਿਆ ਸੰਮਤੀ ਦੁਆਰਾ 9ਵੀਂ ਅਤੇ 11ਵੀਂ ਜਮਾਤ ਵਿਚ ਦਾਖ਼ਲੇ ਲਈ ਆਖ਼ਰੀ ਮਿਤੀ 23 ਅਕਤੂਬਰ 2025 ਤੱਕ ਵਧਾ ਦਿੱਤੀ ਗਈ ਹੈ | ਅਧਿਕਾਰਤ ਵੈੱਬਸਾਈਟ ਦੇ ਅਨੁਸਾਰ ਦਿਲਚਸਪੀ ਰੱਖਣ ਵਾਲੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ 9ਵੀਂ ਅਤੇ 11ਵੀਂ ਜਮਾਤ ਜੇ.ਐਨ.ਵੀ.ਐਸ.ਟੀ. ਦਾਖ਼ਲਾ 2025 ਲਈ ਰਜਿਸਟਰ ਕਰ ਸਕਦੇ ਹਨ | ਨਵੋਦਿਆ ਵਿਦਿਆਲਿਆ ਸੰਮਤੀ 24 ਅਕਤੂਬਰ 2025 ਤੋਂ 26 ਅਕਤੂਬਰ 2025 ਤੱਕ ਅਰਜ਼ੀ ਫਾਰਮ ਵਿਚ ਸੁਧਾਰ/ਐਡਿਟ ਕਰਨ ਲਈ ਸੁਧਾਰ ਵਿੰਡੋ ਖੋਲੇ੍ਹਗੀ | 9ਵੀਂ ਅਤੇ 11ਵੀਂ ਜਮਾਤ ਲਈ ਜੇ.ਐਨ.ਵੀ.ਐਸ.ਟੀ. ਦਾਖ਼ਲਾ 2026 ਲਈ ਚੋਣ ਪ੍ਰਕਿਰਿਆ 7 ਫਰਵਰੀ, 2026 ਨੂੰ ਹੋਵੇਗੀ |