14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸਰ ਬੀ. ਐਨ. ਰਾਓ ਦੀ ਬਰਸੀ 'ਤੇ ਹਰ ਬ੍ਰਾਹਮਣ ਕਰੇਗਾ ਨਮਨ-ਅਸ਼ੋਕ ਸ਼ਰਮਾ

ਅਜੀਤ ਡੈਸਕ 07-11-2025
ਕਰਨਾਲ, 6 ਨਵੰਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਬ੍ਰਾਹਮਣ ਖਾਪ ਦੇ ਸੂਬਾਈ ਪ੍ਰਧਾਨ ਅਸ਼ੋਕ ਸ਼ਰਮਾ ਨੇ ਕਰਨਾਲ ਬ੍ਰਾਹਮਣ ਧਰਮਸ਼ਾਲਾ ਵਿਖੇ ਕਿਹਾ ਕਿ 30 ਨਵੰਬਰ ਨੂੰ ਸੰਵਿਧਾਨ ਨਿਰਮਾਤਾ ਅਤੇ ਬ੍ਰਾਹਮਣ ਸਮਾਜ ਦੇ ਗੌਰਵ, ਬ੍ਰਾਹਮਣ ਸ਼੍ਰੋਮਣੀ ਸਰ ਬੀ. ਐਨ. ਰਾਓ ਦੀ ਬਰਸੀ ਪੂਰੇ ਹਰਿਆਣਾ ਵਿਚ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾਵੇਗੀ | ਇਸ ਦਿਨ ਹਰ ਬ੍ਰਾਹਮਣ ਆਪਣੇ ਇਸ ਮਹਾਨ ਆਗੂ ਨੂੰ ਨਮਨ ਕਰੇਗਾ | ਸ਼ਰਮਾ ਨੇ ਕਿਹਾ ਕਿ ਸੰਵਿਧਾਨ ਨਿਰਮਾਤਾ ਬੀ. ਐਨ. ਰਾਓ ਹੀ ਭਾਰਤ ਦੇ ਅਸਲੀ ਸੰਵਿਧਾਨ ਨਿਰਮਾਤਾ ਸਨ, ਜਿਨ੍ਹਾਂ ਨੇ ਸੰਵਿਧਾਨ ਸਭਾ ਨੂੰ ਕਾਨੂੰਨੀ, ਬੌਧਿਕ ਅਤੇ ਨੈਤਿਕ ਦਿਸ਼ਾ ਦਿੱਤੀ | ਉਨ੍ਹਾਂ ਦੇ ਮਾਰਗਦਰਸ਼ਨ ਤੋਂ ਬਿਨ੍ਹਾਂ ਭਾਰਤੀ ਸੰਵਿਧਾਨ ਦਾ ਰੂਪ ਅਧੂਰਾ ਰਹਿੰਦਾ ਹੈ | ਉਨ੍ਹਾਂ ਨੇ ਆਧੁਨਿਕ ਨਿਆ ਪ੍ਰਣਾਲੀ ਦੀ ਨੀਂਹ ਰੱਖੀ ਅਤੇ ਆਪਣੇ ਗਿਆਨ, ਨਿਸ਼ਠਾ ਅਤੇ ਕਰਮ ਦੇ ਬਲ 'ਤੇ ਭਾਰਤ ਦੀ ਕਾਨੂੰਨੀ ਸੋਚ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਇਆ | ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਸਰ ਬੀ. ਐਨ. ਰਾਓ ਨਾ ਸਿਰਫ਼ ਮਹਾਨ ਵਿਦਵਾਨ ਸਨ, ਸਗੋਂ ਸੱਚੇ ਦੇਸ਼ ਭਗਤ ਵੀ ਸਨ, ਜਿਨ੍ਹਾਂ ਨੇ ਕਦੇ ਵੀ ਅਹੁਦੇ, ਲਾਭ ਜਾਂ ਸ਼ੋਹਰਤ ਦੀ ਚਿੰਤਾ ਨਹੀਂ ਕੀਤੀ | ਉਨ੍ਹਾਂ ਨੇ ਆਪਣਾ ਸਾਰਾ ਜੀਵਨ ਦੇਸ਼ ਸੇਵਾ ਲਈ ਸਮਰਪਿਤ ਕੀਤਾ | ਉਨ੍ਹਾਂ ਦਾ ਜੀਵਨ ਸਾਦਗੀ, ਸੱਚਾਈ ਅਤੇ ਸਮਰਪਣ ਦਾ ਪ੍ਰਤੀਕ ਸੀ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ 30 ਨਵੰਬਰ ਨੂੰ ਰਾਜ ਭਰ ਵਿਚ ਸ਼ਰਧਾਂਜਲੀ ਸਭਾਵਾਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿਚ ਨੌਜਵਾਨਾਂ ਨੂੰ ਸੰਵਿਧਾਨ ਨਿਰਮਾਤਾ ਸਰ ਬੀ. ਐਨ. ਰਾਓ ਦੇ ਜੀਵਨ, ਵਿਚਾਰਾਂ ਅਤੇ ਯੋਗਦਾਨ ਨਾਲ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਨਵੀਂ ਪੀੜ੍ਹੀ ਆਪਣੀ ਵਿਰਾਸਤ 'ਤੇ ਮਾਣ ਕਰ ਸਕੇ ਅਤੇ ਰਾਸ਼ਟਰ ਹਿਤ ਵਿਚ ਯੋਗਦਾਨ ਦੇਣ ਦੀ ਪ੍ਰੇਰਣਾ ਲੈ ਸਕੇ | ਅਸ਼ੋਕ ਸ਼ਰਮਾ ਨੇ ਕਿਹਾ ਕਿ ਭਾਈਚਾਰੇ ਨੂੰ ਖਰਾਬ ਕਰਨ ਵਾਲੇ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ | ਬ੍ਰਾਹਮਣ ਸਮਾਜ ਏਕਤਾ, ਸਿੱਖਿਆ, ਸੰਸਕਾਰ ਅਤੇ ਰਾਸ਼ਟਰ ਨਿਰਮਾਣ ਦੇ ਪੱਧਰ 'ਤੇ ਅੱਗੇ ਵੱਧ ਰਿਹਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਨਕਾਰਾਤਮਕਤਾ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ | ਉਨ੍ਹਾਂ ਸੰਕਲਪ ਕੀਤਾ ਕਿ ਆਉਣ ਵਾਲੇ ਸਾਲਾਂ ਵਿਚ ਸੰਵਿਧਾਨ ਨਿਰਮਾਤਾ ਸਰ ਬੀ. ਐਨ. ਰਾਓ ਵਰਗੀਆਂ ਮਹਾਨ ਵਿਅਕਤੀਆਂ ਦੀ ਜੈਅੰਤੀ ਅਤੇ ਬਰਸੀ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ ਤਾਂ ਜੋ ਬ੍ਰਾਹਮਣ ਸਮਾਜ ਆਪਣੀਆਂ ਗੌਰਵਸ਼ਾਲੀ ਪਰੰਪਰਾਵਾਂ ਅਤੇ ਮੁੱਲਾਂ ਨਾਲ ਜੁੜਿਆ ਰਹੇ | ਇਸ ਮੌਕੇ ਬ੍ਰਾਹਮਣ ਖਾਪ ਹਰਿਆਣਾ ਦੇ ਬੁਲਾਰੇ ਸੁਸ਼ੀਲ ਸ਼ਰਮਾ, ਸਮਾਜਸੇਵੀ ਸੰਜੀਤ ਸ਼ਰਮਾ, ਸਮਾਜਸੇਵੀ ਰਾਜੇਸ਼ ਸ਼ਰਮਾ, ਸਮਾਜਸੇਵੀ ਪ੍ਰਦੀਪ ਗੌਤਮ ਐਡਵੋਕੇਟ, ਐਡਹਾਕ ਕਮੇਟੀ ਦੇ ਪ੍ਰਧਾਨ ਸਚਿਨ ਭਾਰਦਵਾਜ਼ ਅਤੇ ਸਮਾਜ ਸੇਵੀ ਪ੍ਰਮੋਦ ਸ਼ਰਮਾ ਹਾਜ਼ਰ ਸਨ |
ਪਿਛਲੀ ਖ਼ਬਰ ਸਪੈਸ਼ਲ ਡਿਟੈਕਟਿਵ ਯੂਨਿਟ ਨੇ ਪੁੰਡਰੀ ਹਾਊਸ ਫਾਇਰਿੰਗ ਮਾਮਲੇ 'ਚ ਇਕ ਮੁਲਜ਼ਮ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਨਸ਼ੀਲੇ ਕੈਪਸੂਲ ਮਿਲਣ ਤੋਂ ਬਾਅਦ ਮੈਡੀਕਲ ਸਟੋਰ ਕੀਤਾ ਸੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।