02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੀ.ਸੀ.ਆਰ.ਟੀ. ਵਲੋਂ ਪੰਜਾਬ ਦੇ ਲੋਕ ਨਾਚਾਂ ਦੀ ਵਰਕਸ਼ਾਪ ਲਗਾਈ <br/>

ਅਜੀਤ ਡੈਸਕ 25-12-2025
ਨਵੀਂ ਦਿੱਲੀ, 24 ਦਸੰਬਰ (ਮਿਸਰਦੀਪ ਭਾਟੀਆ)-ਸੀ.ਸੀ.ਆਰ.ਟੀ. ਵਲੋਂ ਬਿੰਦਾਪੁਰ ਦੇ ਸਰਕਾਰੀ ਸਕੂਲ ਵਿਖੇ ਪੰਜਾਬ ਦੇ ਲੋਕ ਨਾਚ ਭੰਗੜੇ ਦੀ ਇਕ ਵਰਕਸ਼ਾਪ ਲਗਾਈ ਗਈ, ਜਿਸ ਵਿਚ ਲੋਕ ਨਾਚਾਂ ਦੇ ਅੰਤਰਰਾਸ਼ਟਰੀ ਕੋਚ ਰਾਜਿੰਦਰ ਟਾਂਕ ਨੇ ਸਕੂਲ ਦੇ ਬੱਚਿਆਂ ਨੂੰ ਟਰੇਨਿੰਗ ਦਿੱਤੀ | ਇਸ ਦੇ ਨਾਲ ਹੀ ਲੋਕ ਨਾਚਾਂ ਜਿਵੇਂ ਝੂਮਰ, ਮਲਵਈ ਗਿੱਧਾ ਅਤੇ ਸੰਮੀ ਆਦਿ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ | ਰਾਜਿੰਦਰ ਟਾਂਕ ਨੇ ਭੰਗੜੇ ਦੀਆਂ ਰਵਾਇਤੀ ਚਾਲਾਂ ਨੂੰ ਢੋਲ 'ਤੇ ਵੀ ਦਰਸ਼ਾ ਕੇ ਟਰੇਨਿੰਗ ਦਿੱਤੀ | ਇਸ ਪ੍ਰੋਗਰਾਮ ਵਿਚ ਢੋਲ, ਢੋਲਕੀ, ਤੁੰਬੀ, ਅਲਗੋਜ਼ਾ, ਚਿਮਟਾ, ਬੁਰਦੂ ਅਤੇ ਹੋਰ ਸਾਜਾਂ ਦੀ ਵਰਤੋਂ ਕੀਤੀ ਗਈ | ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿਚ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਗਈ | ਢੋਲ ਵਜਦਿਆਂ ਹੀ ਇਸ ਪ੍ਰੋਗਰਾਮ ਦਾ ਆਨੰਦ ਲੈ ਰਹੇ ਸਾਰੇ ਲੋਕਾਂ ਦੇ ਪੈਰ ਥਿਰਕਣ ਲੱਗ ਪਏ | ਅਮਿਤ ਢੋਲੀ ਨੇ ਭੰਗੜੇ ਦੀਆਂ ਰਵਾਇਤੀ ਚਾਲਾਂ ਨੂੰ ਢੋਲ 'ਤੇ ਬਹੁਤ ਵਧੀਆ ਢੰਗ ਨਾਲ ਵਜਾ ਕੇ ਬੱਲੇ-ਬੱਲੇ ਕਰਾ ਦਿੱਤੀ | ਸਕੂਲ ਦੇ ਪਿ੍ੰਸੀਪਲ ਜੀ.ਐਸ. ਨਲਵਾ ਨੇ ਸੀ.ਸੀ.ਆਰ.ਟੀ. ਕੋਚ ਰਾਜਿੰਦਰ ਟਾਂਕ ਅਤੇ ਸਟਾਫ ਦਾ ਧੰਨਵਾਦ ਕੀਤਾ | ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਵਿਚ ਸਮੇਂ-ਸਮੇਂ 'ਤੇ ਅਜਿਹੇ ਪ੍ਰੋਗਰਾਮ ਹੁੰਦੇ ਰਹਿਣਗੇ | ਇਸ ਸਮੁੱਚੀ ਪੇਸ਼ਕਾਰੀ ਦੇ ਪ੍ਰਤੀ ਕੋਚ ਰਾਜਿੰਦਰ ਟਾਂਕ ਨੂੰ ਸਭਾ ਨੇ ਵਧਾਈ ਦਿੱਤੀ |

ਪਿਛਲੀ ਖ਼ਬਰ ਡਾ. ਮਹਿੰਦਰ ਸਿੰਘ ਵਲੋਂ ਅਕਾਲੀ ਲਹਿਰ 'ਤੇ ਸੰਪਾਦਿਤ ਪੁਸਤਕ 'ਤੇ ਚਰਚਾ ਅਗਲੀ ਖ਼ਬਰ ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂਆਂ ਦੀਆਂ ਹੱਤਿਆਵਾਂ ਦੀ ਨਿੰਦਾ ਕਰਦਾ ਹੈ ਆਰੀਆ ਸਮਾਜ ਕਿਹਾ, ਸਰਕਾਰ ਬੰਗਲਾਦੇਸ਼ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।