03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੁਸ਼ਾਸਨ ਹਫ਼ਤੇ ਤਹਿਤ ਸਬ-ਡਵੀਜ਼ਨ-ਪੱਧਰੀ ਕੈਂਪ ਲਗਾਇਆ

ਅਜੀਤ ਡੈਸਕ 25-12-2025
ਨਾਰਾਇਣਗੜ੍ਹ, 24 ਦਸੰਬਰ (ਪੀ ਸਿੰਘ)-ਐਸ. ਡੀ. ਐਮ. ਸ਼ਿਵਜੀਤ ਭਾਰਤੀ ਦੀ ਅਗਵਾਈ ਹੇਠ ਸੀ. ਡੀ. ਪੀ. ਓ. ਅਰਵਿੰਦਰ ਕੌਰ ਵਲੋਂ ਸਬ-ਡਵੀਜ਼ਨ ਪੱਧਰੀ ਕੈਂਪ ਦੌਰਾਨ ਜਨਤਾ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਇਸ ਮੌਕੇ ਸੀ. ਡੀ. ਪੀ. ਓ. ਅਰਵਿੰਦਰ ਕੌਰ ਨੇ ਕਿਹਾ ਕਿ ਸੁਸ਼ਾਸਨ ਹਫ਼ਤੇ ਦਾ ਮੁੱਖ ਉਦੇਸ਼ ਪ੍ਰਸ਼ਾਸਨ ਅਤੇ ਜਨਤਾ ਵਿਚਕਾਰ ਸਿੱਧਾ ਸੰਚਾਰ ਸਥਾਪਿਤ ਕਰਨਾ ਅਤੇ ਸਮੱਸਿਆਵਾਂ ਦੇ ਸਮੇਂ ਸਿਰ ਅਤੇ ਪਾਰਦਰਸ਼ੀ ਹੱਲ ਨੂੰ ਯਕੀਨੀ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮਾਧਾਨ ਕੈਂਪ ਇਸ ਲਈ ਲਗਾਏ ਜਾ ਰਹੇ ਹਨ ਤਾਂ ਜੋ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਯੋਗ ਵਿਅਕਤੀਆਂ ਤੱਕ ਪਹੁੰਚ ਸਕੇ | ਇਸ ਕੈਂਪ ਦੌਰਾਨ ਵਾਰਡ ਨੰਬਰ 1 ਦੀ ਬ੍ਰਹਮਪੁਰੀ ਕਾਲੋਨੀ ਦੇ ਵਿਸ਼ਾਲ ਨੇ ਬਿਜਲੀ ਵਿਭਾਗ ਵਲੋਂ ਉਸ ਦੇ ਘਰ ਦੀ ਕੰਧ 'ਤੇ ਲਗਾਏ ਗਏ ਐਂਗਲ ਆਇਰਨ ਨੂੰ ਹਟਾਉਣ ਦੀ ਮੰਗ ਕੀਤੀ | ਇਸ ਤੋਂ ਇਲਾਵਾ ਇਸੇ ਕਾਲੋਨੀ ਦੇ ਰਣਜੀਤ ਸਿੰਘ, ਸੁਮਨ, ਹਰੀਦਾਸ ਅਤੇ ਵਿਸ਼ਾਲ ਨੇ ਮੰਗ ਕੀਤੀ ਕਿ ਬਿਜਲੀ ਵਿਭਾਗ ਗਲੀ 'ਚ ਖੰਭਾ ਨਾ ਲਗਾਏ | ਇਸੇ ਤਰ੍ਹਾਂ ਵਾਰਡ ਨੰਬਰ 11 ਦੀ ਕਮਲੇਸ਼ ਰਾਣੀ ਨੇ ਵਿਧਵਾ ਪੈਨਸ਼ਨ ਸ਼ੁਰੂ ਕਰਨ ਦੀ ਮੰਗ ਕੀਤੀ, ਜਦਕਿ ਜੰਗੂਮਾਜਰਾ ਦੀ ਰਵੇਲੋ ਦੇਵੀ ਨੇ ਮੰਗ ਕੀਤੀ ਕਿ ਉਸ ਦੀ ਧੀ ਦਾ ਨਾਂਅ ਬੀ. ਪੀ. ਐਲ. ਰਾਸ਼ਨ ਕਾਰਡ 'ਚ ਸ਼ਾਮਿਲ ਕੀਤਾ ਜਾਵੇ | ਇਸ ਤੋਂ ਇਲਾਵਾ ਵਾਰਡ ਨੰਬਰ 8 ਦੀ ਸੀਮਾ ਰਾਣੀ ਨੇ ਮੰਗ ਕੀਤੀ ਕਿ ਪਰਿਵਾਰਕ ਪਛਾਣ ਪੱਤਰ 'ਚ ਆਮਦਨ ਘਟਾਈ ਜਾਵੇ, ਜਦਕਿ ਪਿੰਡ ਬਧੌਲੀ ਦੀ ਪ੍ਰੀਤੀ ਤੇ ਸੁਨੀਤਾ ਨੇ ਬੀ. ਪੀ. ਐਲ. ਰਾਸ਼ਨ ਕਾਰਡ ਰੱਦ ਕਰਨ ਦਾ ਮੁੱਦਾ ਉਠਾਇਆ ਅਤੇ ਵਾਰਡ ਨੰਬਰ 9 ਦੇ ਰੋਹਿਤ ਨੇ ਮੰਗ ਕੀਤੀ ਕਿ ਉਸ ਦੇ ਪਿਤਾ ਦਾ ਨਾਂਅ ਪਰਿਵਾਰਕ ਪਛਾਣ ਪੱਤਰ 'ਚ ਦਰਜ ਕੀਤਾ ਜਾਵੇ | ਇਸ ਮੌਕੇ ਸੀ. ਡੀ. ਪੀ. ਓ. ਵਲੋਂ ਉਕਤ ਸਾਰੀਆਂ ਸ਼ਿਕਾਇਤਾਂ ਬਾਬਤ ਸੰਬੰਧਤ ਵਿਭਾਗਾਂ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਅਤੇ ਨਾਲ ਸ਼ਿਕਾਇਤਕਰਤਾਵਾਂ ਨੂੰ
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਮਰਪਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਅਵਤਾਰ ਦਿਵਸ ਮੌਕੇ ਪਿੰਡ ਦਾਦੂ 'ਚ ਸਜਾਇਆ ਨਗਰ ਕੀਰਤਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।