24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸੰਗਤ ਨੇ ਕੀਤਾ ਨਮਨ

ਅਜੀਤ ਡੈਸਕ 26-12-2025
• ਬਾਬਾ ਬੰਤਾ ਸਿੰਘ ਨੇ ਗੁਰਬਾਣੀ ਦੇ ਮਹੱਤਵ ਨਾਲ ਸ਼ਹੀਦੀ ਇਤਿਹਾਸ ਦੇ ਪ੍ਰਸੰਗ ਕੀਤੇ ਸਾਂਝੇ
ਕਰਨਾਲ, 25 ਦਸੰਬਰ (ਗੁਰਮੀਤ ਸਿੰਘ ਸੱਗੂ)-ਬਾਬਾ ਬੰਤਾ ਸਿੰਘ ਮੁੰਡਾ ਪਿੰਡ ਨੇ ਕਿਹਾ ਕਿ ਦਸਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦਿਆਂ ਨੇ ਆਪਣੇ ਧਰਮ ਪ੍ਰਤੀ ਜੋ ਨਿਸ਼ਠਾ ਅਤੇ ਸਮਰਪਣ ਦਿਖਾਇਆ ਹੈ, ਉਹ ਬੇਮਿਸਾਲ ਹੈ | ਚਾਰ ਸਾਹਿਬਜ਼ਾਦਿਆਂ ਨੇ ਕਿਸੇ ਵੀ ਤਰ੍ਹਾਂ ਦੀ ਹਾਰ ਨਹੀਂ ਮੰਨੀ ਅਤੇ ਆਪਣੇ ਧਰਮ ਪ੍ਰਤੀ ਅਡੋਲ ਰਹੇ | ਬਾਬਾ ਬੰਤਾ ਸਿੰਘ ਕੁਰੂਕਸ਼ੇਤਰ 'ਚ ਸਜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਚ ਦਾਸਤਾਨ-ਏ-ਸ਼ਹੀਦਾਂ ਗੁਰਮਤਿ ਸਮਾਗਮ ਦੀ ਲੜੀ ਦੇ ਅਖੀਰਲੇ ਸਮਾਗਮ 'ਚ ਸੰਗਤ ਨਾਲ ਰੂ-ਬ-ਰੂ ਹੋ ਰਹੇ ਸਨ | ਇਸ ਸਮਾਗਮ ਦੌਰਾਨ ਬਾਬਾ ਬੰਤਾ ਸਿੰਘ ਨੇ ਗੁਰਬਾਣੀ ਦੇ ਮਹੱਤਵ 'ਤੇ ਚਾਨਣ ਪਾਉਂਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਨਿਤਨੇਮ ਕਰਦੇ ਹੋਏ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਜੀਵਨ 'ਚ ਅਪਣਾਉਣਾ ਚਾਹੀਦਾ ਹੈ | ਸਰਬੰਸਦਾਨੀ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰ ਕੌਰ ਅਤੇ ਛੋਟੇ-ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਇਤਿਹਾਸ ਦਾ ਜ਼ਿਕਰ ਕਰਦੇ ਹੋਏ ਗਿਆਨੀ ਮਾਨ ਸਿੰਘ ਨੇ ਸ਼ਹੀਦੀ ਇਤਿਹਾਸ ਨਾਲ ਜੋੜਿਆ | ਉਨ੍ਹਾਂ ਨੇ ਵੱਡੇ ਸਾਹਿਬਜ਼ਾਦਿਆਂ ਵਲੋਂ ਲੜੇ ਗਏ ਯੁੱਧਾਂ ਦੇ ਪ੍ਰਸੰਗ ਵੀ ਸੰਗਤ ਨਾਲ ਸਾਂਝੇ ਕੀਤੇ | ਉਨ੍ਹਾਂ ਨੇ ਵੱਡੇ ਸਾਹਿਬਜ਼ਾਦਿਆਂ ਦੀ ਵੀਰਤਾ ਅਤੇ ਯੁੱਧ ਕੌਸ਼ਲ ਦੀ ਵੀ ਵਿਸਥਾਰ ਨਾਲ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਾਤਾ ਗੁਜਰ ਕੌਰ ਜੀ ਨੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਅਤੇ ਸੰਸਕਾਰ ਦਿੱਤੇ, ਉਸੇ ਤਰ੍ਹਾਂ ਸਾਨੂੰ ਵੀ ਆਪਣੇ ਬੱਚਿਆਂ ਨੂੰ ਉੱਚੇ ਸੰਸਕਾਰ ਅਤੇ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਸਾਡੇ ਬੱਚੇ ਆਪਣੇ ਧਰਮ, ਪੰਥ ਅਤੇ ਕੌਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਰਹਿ ਸਕਣ | ਇਸ ਦੌਰਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਸ੍ਰੀ ਨਾਡਾ ਸਾਹਿਬ ਪੰਚਕੂਲਾ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਨੇ ਸ਼ਬਦ ਕੀਰਤਨ ਕਰਦੇ ਹੋਏ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਦੇ ਹੋਏ ਸੰਗਤ ਨੂੰ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਜੀਵਨ ਇਤਿਹਾਸ ਦੀ ਜਾਣਕਾਰੀ ਦੇਣ ਲਈ ਪ੍ਰੇਰਿਤ ਕੀਤਾ | ਇਸ ਸਮਾਗਮ ਵਿਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ, ਕਾਰਜਕਾਰੀ ਮੈਂਬਰ ਕੁਲਦੀਪ ਸਿੰਘ ਮੁਲਤਾਨੀ, ਮੈਂਬਰ ਇੰਦਰਜੀਤ ਸਿੰਘ, ਮੈਂਬਰ ਹਰਮਨਪ੍ਰੀਤ ਸਿੰਘ, ਮੈਂਬਰ ਬੀਬੀ ਜਸਬੀਰ ਕੌਰ ਮਸਾਨਾ, ਸੁਖਜਿੰਦਰ ਸਿੰਘ ਮਸਾਨਾ, ਐਡੀਸ਼ਨਲ ਸਕੱਤਰ (ਪੀ. ਏ.) ਸਤਪਾਲ ਸਿੰਘ ਡਾਚਰ, ਸਕੱਤਰ ਧਰਮ ਪ੍ਰਚਾਰ ਪਰਮਜੀਤ ਸਿੰਘ ਸ਼ੇਰਗੜ੍ਹ, ਨਿੱਜੀ ਸਕੱਤਰ ਸ਼ਮਸ਼ੇਰ ਸਿੰਘ, ਧਰਮ ਪ੍ਰਚਾਰ ਪ੍ਰਧਾਨ ਪ੍ਰਗਟ ਸਿੰਘ ਗੌਰਗੜ੍ਹ, ਸਾਬਕਾ ਮੈਂਬਰ ਪਰਮਜੀਤ ਸਿੰਘ ਮੱਕੜ, ਦਿਲਬਾਗ ਸਿੰਘ, ਮੈਨੇਜਰ ਹਰਮੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ |
ਪਿਛਲੀ ਖ਼ਬਰ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸੰਗਤ ਨੇ ਕੀਤਾ ਸਿਜਦਾ ਅਗਲੀ ਖ਼ਬਰ ਸੁਸ਼ਾਸਨ ਦਿਵਸ-ਜਨਤਕ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਏ-ਕੈਬਨਿਟ ਮੰਤਰੀ ਸ਼ਿਆਮ ਸਿੰਘ ਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।