13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪੰਜਾਬੀ ਸਾਹਿਤ ਸਭਾ ਬੰਡਾਲਾ ਦੀ ਚੋਣ <br/>

ਅਜੀਤ ਡੈਸਕ 18-06-2025
ਜੰਡਿਆਲਾ ਮੰਜਕੀ, 17 ਜੂਨ (ਸੁਰਜੀਤ ਸਿੰਘ ਜੰਡਿਆਲਾ)-ਦੁਆਬੇ ਦੇ ਇਨਕਲਾਬੀ ਤੇ ਅਗਾਂਹ ਵਧੂ ਪਿੰਡ ਬੰਡਾਲਾ ਮੰਜ਼ਕੀ ਵਿੱਚ ਲੰਬੇ ਸਮੇਂ ਤੋਂ ਸਾਹਿਤਕ ਖੇਤਰ 'ਚ ਕੰਮ ਕਰ ਰਹੀ ਪੰਜਾਬੀ ਸਾਹਿਤ ਸਭਾ ਬੰਡਾਲਾ ਦੀ ਨਵੀਂ ਬਾਡੀ ਦੀ ਚੋਣ ਕਰਨ ਹਿੱਤ ਪੰਜਾਬੀ ਸਹਿਤ ਪ੍ਰੇਮੀਆਂ ਦੀ ਮੀਟਿੰਗ ਸਰਪੰਚ ਕੁਲਦੀਪ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਪਿੰਡ ਬੰਡਾਲਾ ਦੀ ਲਾਇਬ੍ਰੇਰੀ ਵਿਖੇ ਕੀਤੀ ਗਈ | ਮੀਟਿੰਗ ਮੌਕੇ ਨਵਾਂ ਜ਼ਮਾਨਾ ਟਰੱਸਟ ਦੇ ਸਕੱਤਰ ਸਾਥੀ ਗੁਰਮੀਤ ਸਿੰਘ ਸ਼ੁਗਲੀ ਦੀ ਅਚਾਨਕ ਹੋਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਦੂਸਰੇ ਮਤੇ ਰਾਹੀਂ ਪੰਜਾਬੀ ਸਾਹਿਤ ਸਭਾ ਨੂੰ ਪੁਨਰ ਸੁਰਜੀਤ ਕਰਨ ਦੇ ਫੈਸਲੇ ਤਹਿਤ 15 ਮੈਂਬਰੀ ਸਹਿਤ ਸਭਾ ਬੰਡਾਲਾ ਦੀ ਚੋਣ ਕੀਤੀ ਗਈ | ਜਿਸ ਅਨੁਸਾਰ ਮੈਡਮ ਬਲਵੀਰ ਕੌਰ ਬਾਂਸਲ ਨੂੰ ਪ੍ਰਧਾਨ, ਤੀਰਥ ਸਿੰਘ ਬਾਸੀ ਨੂੰ ਸੀਨੀਅਰ ਮੀਤ ਪ੍ਰਧਾਨ ਕਮ ਕਾਰਜਕਾਰੀ ਪ੍ਰਧਾਨ, ਕੁਲਦੀਪ ਸਿੰਘ ਸਰਪੰਚ ਮੀਤ ਪ੍ਰਧਾਨ, ਮਨਜੀਤ ਕੁਮਾਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਬਾਸੀ ਜਨਰਲ ਸਕੱਤਰ , ਜਸਪ੍ਰੀਤ ਕੌਰ ਸਹਾਇਕ ਸਕੱਤਰ, ਸਰਜੀਵਨ ਕੁਮਾਰ ਕੈਸ਼ੀਅਰ ਸਮੇਤ ਸ਼ਮਿੰਦਰ ਬਿੰਦੀ, ਤੇਜਿੰਦਰ ਸਿੰਘ ਤੇਜੀ, ਹਰਦੀਪ ਸਿੰਘ, ਦਲਬੀਰ ਕੌਰ, ਮਹਿੰਦਰ ਕੌਰ ਕਮੇਟੀ ਮੈਂਬਰ ਬਣਾਏ ਗਏ |

ਪਿਛਲੀ ਖ਼ਬਰ ਹਲਕਾ ਇੰਚਾਰਜ ਪੰਡੋਰੀ ਦੀ ਅਗਵਾਈ ਹੇਠ 65 ਗੱਡੀਆਂ ਦਾ ਕਾਫ਼ਲਾ ਰੋਡ ਸ਼ੋਅ 'ਚ ਪੁੱਜਾ <br/> ਅਗਲੀ ਖ਼ਬਰ ਹੈਰੋਇਨ ਦਾ ਸੇਵਨ ਕਰਨ ਦੇ ਦੋਸ਼ 'ਚ 2 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।