11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਖੇਤੀ ਹਾਦਸੇ ਦੇ ਪੀੜਤ ਮਜ਼ਦੂਰ ਨੂੰ ਮਾਲੀ ਸਹਾਇਤਾ ਦਾ ਚੈੱਕ ਸੌਂਪਿਆ <br/>

ਅਜੀਤ ਡੈਸਕ 18-06-2025
ਸ਼ਾਹਕੋਟ, 17 ਜੂਨ (ਬਾਂਸਲ)-ਪੰਜਾਬ ਮੰਡੀ ਬੋਰਡ ਵਲੋਂ ਖੇਤੀ ਕੰਮਾਂ ਦੌਰਾਨ ਹਾਦਸੇ ਦੇ ਪੀੜਤ ਕਿਸਾਨਾਂ ਤੇ ਮਜ਼ਦੂਰਾਂ ਦੀ ਮਾਲੀ ਸਹਾਇਤਾ ਦੇਣ ਦੀ ਯੋਜਨਾ ਤਹਿਤ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ ਤੇ ਸਕੱਤਰ ਤਜਿੰਦਰ ਕੁਮਾਰ ਵਲੋਂ ਪਿਛਲੇ ਮੱਕੀ ਦੇ ਸੀਜ਼ਨ ਦੌਰਾਨ ਹਾਦਸੇ ਦੇ ਪੀੜਤ ਇਕ ਮਜ਼ਦੂਰ ਨੂੰ ਮਾਲੀ ਸਹਾਇਤਾ ਦਾ ਚੈੱਕ ਭੇਟ ਕੀਤਾ ਗਿਆ | ਇਸ ਮੌਕੇ ਚੇਅਰਮੈਨ ਢੰਡੋਵਾਲ ਨੇ ਦੱਸਿਆ ਕਿ ਜਗਪ੍ਰੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੋਹਾੜ ਕਲਾਂ ਦੀਆਂ ਪਿਛਲੇ ਮੱਕੀ ਦੇ ਸ਼ੀਜਨ ਦੌਰਾਨ ਮਜ਼ਦੂਰੀ ਕਰਦਿਆਂ ਕੰਬਾਇਨ 'ਚ ਆਉਣ ਨਾਲ ਨਾਲ ਦੋਵੇਂ ਲੱਤਾਂ ਕੱਟੀਆਂ ਗਈਆਂ ਸਨ, ਨੂੰ ਮੰਡੀ ਬੋਰਡ ਵਲੋਂ ਆਰਥਿਕ ਮਦਦ ਦੇ ਤੌਰ 'ਤੇ ਚੈੱਕ ਦਿੱਤਾ ਗਿਆ ਹੈ | ਇਸ ਮੌਕੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਸਕੱਤਰ ਤਜਿੰਦਰ ਕੁਮਾਰ, ਰਾਖੀ ਮੱਟੂ ਐਮ.ਸੀ., ਸ਼ਾਮ ਲਾਲ ਮੰਡੀ ਸੁਪਰਵਾਈਜ਼ਰ, ਅਮਨਦੀਪ ਸਿੰਘ ਟੁਰਨਾ ਮੰਡੀ ਸੁਪਰਵਾਈਜ਼ਰ, ਪਰਮਵੀਰ ਪੰਮਾ ਪ੍ਰਧਾਨ, ਸਰਬਜੀਤ ਮੱਟੂ, ਗੁਰਸ਼ਰਨਜੀਤ ਸਿੰਘ ਬਦੇਸ਼ਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ-ਟਰਾਂਸਕੋ ਸ਼ਾਹਕੋਟ-ਨਕੋਦਰ ਵਲੋਂ ਰੋਸ ਮੁਜ਼ਾਹਰਾ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।