28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਇਕ ਪਿਸਤੌਲ, 2 ਮੈਗਜ਼ੀਨ, 7 ਕਾਰਤੂਸ, ਇਕ ਮੋਟਰ ਸਾਈਕਲ ਤੇ 2 ਫੋਨਾਂ ਸਮੇਤ 2 ਨੌਜਵਾਨ ਗਿ੍ਫ਼ਤਾਰ <br/>

ਅਜੀਤ ਡੈਸਕ 19-06-2025
ਮਾਮਲਾ ਫਿਰੌਤੀ ਨੂੰ ਲੈ ਕੇ ਘਰ 'ਤੇ ਕੀਤੇ ਹਮਲੇ ਦਾ

ਫਿਲੌਰ, 18 ਜੂਨ (ਸਤਿੰਦਰ ਸ਼ਰਮਾ)-ਜਸਵੀਰ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਬੁਰਜ ਖੇਲਾ ਦੇ ਘਰ 'ਤੇ ਫਿਰੌਤੀ ਨੂੰ ਲੈ ਕੇ ਹਮਲਾ ਕਰਨ ਸੰਬੰਧੀ ਬਿਲਗਾ ਪੁਲਿਸ ਨੇ 11 ਜੂਨ ਨੂੰ ਮੁਕੱਦਮਾ ਦਰਜ ਕੀਤਾ ਸੀ ਜਿਸ ਤਹਿਤ ਪੁਲਿਸ ਨੇ 2 ਨੌਜਵਾਨਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਕੋਲੋਂ ਇਕ ਪਿਸਤੌਲ 7.65, 2 ਮੈਗਜ਼ੀਨ 7 ਜ਼ਿੰਦਾ ਕਾਰਤੂਸ, ਇਕ ਬੁਲਟ ਮੋਟਰ ਸਾਈਕਲ, 2 ਮੋਬਾਇਲ ਫੋਨ ਬਰਾਮਦ ਕੀਤੇ | ਇਹ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਫਿਲੌਰ ਸਰਵਨ ਸਿੰਘ ਬੱਲ ਨੇ ਦੱਸਿਆ ਕਿ 10 ਜੂਨ ਨੂੰ ਰਾਤ ਵੇਲੇ ਜਸਵਿੰਦਰ ਸਿੰਘ ਦੇ ਘਰ ਦੇ ਬਾਹਰ ਉਸ ਦੇ ਪਰਿਵਾਰ ਨੂੰ ਮਾਰ ਦੇਣ ਦੀ ਨੀਅਤ ਨਾਲ ਰੇਕੀ ਕਰਕੇ ਅਣਪਛਾਤੇ ਵਿਅਕਤੀਆਂ ਵਲੋਂ ਫਿਰੌਤੀ ਲੈ ਕੇ ਘਰ ਦੇ ਗੇਟ ਤੇ ਕੌਲੇ 'ਚ ਗੋਲੀਆਂ ਮਾਰੀਆਂ ਗਈਆਂ ਸਨ, ਜਿਸ ਸੰਬੰਧੀ ਥਾਣਾ ਬਿਲਗਾ ਵਿਖੇ ਕੇਸ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ | ਐਸ.ਐਚ.ਓ. ਬਿਲਗਾ ਪਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ 16 ਜੂਨ ਨੂੰ 2 ਦੋਸ਼ੀ ਬਿਕਰਮਜੀਤ ਸਿੰਘ ਉਰਫ ਕਾਲੂ ਪੁੱਤਰ ਨਿਰਮਲ ਸਿੰਘ ਵਾਸੀ ਕਮਾਲ ਕੇ ਖੁਰਦ (ਧਰਮਕੋਟ) ਮੋਗਾ ਅਤੇ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਰੂੜਾ ਰਾਮ ਵਾਸੀ ਪਿੰਡ ਸੰਗਲਾ (ਧਰਮਕੋਟ) ਮੋਗਾ ਨੂੰ ਗਿ੍ਫਤਾਰ ਕੀਤਾ | ਪੁਲਿਸ ਨੇ ਉਨ੍ਹਾਂ ਕੋਲੋਂ ਇਕ ਪਿਸਤੌਲ 7.65, 2 ਮੈਗਜ਼ੀਨ 7 ਜ਼ਿੰਦਾ ਕਾਰਤੂਸ, ਇਕ ਬੁਲਟ ਮੋਟਰ ਸਾਈਕਲ ਤੇ 2 ਮੋਬਾਇਲ ਫ਼ੋਨ ਬਰਾਮਦ ਕਰ ਲਏ | ਡੀ.ਐਸ.ਪੀ. ਬੱਲ ਨੇ ਦੱਸਿਆ ਕਿ ਦੋਸ਼ੀਆਂ ਨੂੰ ਕੱਲ੍ਹ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ |

ਪਿਛਲੀ ਖ਼ਬਰ ਮਲੇਸ਼ੀਆ ਵਿਖੇ ਹੋਏ ਅੰਤਰਰਾਸ਼ਟਰੀ ਸਿੱਖਿਆ ਸੰਮੇਲਨ 'ਚ 'ਅਕਾਲ ਗਰੁੱਪ' ਦੇ ਐੱਮ.ਡੀ. ਜੱਜ ਦਾ ਸਨਮਾਨ <br/> ਅਗਲੀ ਖ਼ਬਰ ਸੰਮਤੀ ਚੋਣਾਂ ਇਕਜੁੱਟਤਾ ਨਾਲ ਲੜਾਂਗੇ-ਮੱਲ੍ਹੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।