17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਡੀ. ਏ. ਵੀ. ਕਾਲਜ ਵਲੋਂ ਹੋਣਹਾਰ ਵਿਦਿਆਰਥੀਆਂ ਲਈ ਸਕਾਲਰਸ਼ਿਪ ਦਾ ਐਲਾਨ

ਅਜੀਤ ਡੈਸਕ 20-06-2025

ਜਲੰਧਰ, 19 ਜੂਨ (ਜਸਪਾਲ ਸਿੰਘ)-ਡੀਏਵੀ ਕਾਲਜ ਨੇ 2025 ਦੇ ਅਕਾਦਮਿਕ ਸੈਸ਼ਨ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਇਸ ਦੇ ਨਾਲ ਹੀ ਕਾਲਜ ਨੇ ਹੋਣਹਾਰ ਵਿਦਿਆਰਥੀਆਂ ਲਈ 100 ਫੀਸਦੀ ਤੱਕ ਸਕਾਲਰਸ਼ਿਪ ਦਾ ਵੀ ਐਲਾਨ ਕੀਤਾ ਹੈ | ਕਾਲਜ ਦੇ ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੈਰਿਟ ਆਧਾਰਿਤ ਸਕਾਲਰਸ਼ਿਪ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ 90% ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਟਿਊਸ਼ਨ ਫੀਸ 'ਤੇ 50% ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ ¢ ਰਾਖਵਾਂਕਰਨ ਵਰਗ ਸਕਾਲਰਸ਼ਿਪ 'ਚ ਐਸ ਸੀ/ਐਸ ਟੀ/ਓ ਬੀ ਸੀ ਵਿਦਿਆਰਥੀ ਪੀਐਮਐਸ ਸਕਾਲਰਸ਼ਿਪ ਪ੍ਰੋਗਰਾਮ ਲਈ ਯੋਗ ਹਨ, ਜੋ ਕਿ ਫੀਸਾਂ ਨੂੰ ਪੂਰੀ ਤਰ੍ਹਾਂ ਕਵਰ ਕਰ ਸਕਦਾ ਹੈ ¢ਇਸੇ ਤਰ੍ਹਾਂ ਕਾਲਜ ਵਲੋਂ ਏ.ਐਨ. ਕੱਕੜ ਸਕਾਲਰਸ਼ਿਪ ਅਤੇ ਡਾ. ਟੀ.ਆਰ. ਸ਼ਿੰਗਾਰੀ ਸਕਾਲਰਸ਼ਿਪ ਵੀ ਸ਼ਾਮਿਲ ਹੈ | ਜਿਸ ਤਹਿਤ ਵਿਦਿਆਰਥੀਆਂ ਨੂੰ ਆਪਣੇ ਚੁਣੇ ਹੋਏ ਕੋਰਸ ਲਈ ਨਿਰਧਾਰਤ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨਾ ਚਾਹੀਦਾ ਹੈ, ਜਿਵੇਂ ਕਿ ਬੀ.ਟੈਕ ਪ੍ਰੋਗਰਾਮਾਂ ਲਈ 12ਵੀਂ ਵਿੱਚ ਘੱਟੋ-ਘੱਟ 45% ਸਕੋਰ ਕਰਨਾ ਲਾਜ਼ਮੀ ਹੈ |

ਪਿਛਲੀ ਖ਼ਬਰ ਸਤਿਗੁਰੂ ਕਬੀਰ ਜੀ ਦਾ ਪ੍ਰਕਾਸ਼ ਉਤਸਵ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਐਲ.ਪੀ.ਯੂ. ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਸੰਬੰਧੀ ਦਾਖ਼ਲੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।