18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਲੋਹੀਆਂ 'ਚ ਨੰਨੇ੍ਹ-ਮੁੰਨੇ ਬੱਚਿਆਂ ਵਲੋਂ 'ਵਿਸ਼ਵ ਯੋਗ ਦਿਵਸ' ਮੌਕੇ 'ਯੋਗ ਚੇਤਨਾ ਰੈਲੀ' <br/>

ਅਜੀਤ ਡੈਸਕ 20-06-2025
ਲੋਹੀਆਂ ਖਾਸ, 19 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- 'ਅਨਮੋਲ ਯੋਗ ਸੰਸਥਾ ਲੋਹੀਆਂ ਖਾਸ' ਤੇ 'ਮਹਿਲਾ ਪਤੰਜਲੀ ਯੋਗ ਸੰਸਥਾ ਲੋਹੀਆਂ ਖਾਸ' ਦੀ ਅਗਵਾਈ ਹੇਠ ਚਲਦੇ 23ਵੇਂ '10 ਰੋਜ਼ਾ ਮੁਫ਼ਤ ਯੋਗ ਕੈਂਪ' ਦੇ ਨੰਨੇ ਮੁੰਨੇ ਯੋਗ ਸਾਧਕ ਬੱਚਿਆਂ ਵਲੋਂ 21 ਜੂਨ ਨੂੰ ਮਨਾਏ ਜਾ ਰਹੇ ਵਿਸ਼ਵ ਯੋਗ ਦਿਵਸ' ਮੌਕੇ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਜਾਗਰੂਕ ਕਰਦਿਆਂ 'ਯੋਗ ਚੇਤਨਾ ਰੈਲੀ' ਰਾਹੀਂ ਯੋਗ ਕਰਨ ਦਾ ਸੁਨੇਹਾ ਦਿੱਤਾ | ਯੋਗ ਅਚਾਰੀਆ ਮਾ: ਧਰਮਪਾਲ ਅਤੇ ਪ੍ਰਧਾਨ ਡਾ. ਵੀ.ਕੇ. ਸ਼ਰਮਾ ਦੀ ਅਗਵਾਈ ਹੇਠ ਕੱਢੀ ਰੈਲੀ 'ਚ ਬੱਚਿਆਂ ਨੇ ਹੱਥਾਂ 'ਚ ਯੋਗ ਸਬੰਧੀ ਵੱਖ ਵੱਖ ਸੁਨੇਹੇ ਦਿੰਦੇ ਮਾਟੋ ਫੜ੍ਹ ਕੇ ਸ਼ਹਿਰ ਦੇ ਬਜ਼ਾਰਾਂ 'ਚ ਸਾਰਥਕ ਹੋਕਾ ਦਿੱਤਾ | ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ, ਜਨਤਾ ਦਾਣਾ ਮੰਡੀ ਗੇਟ, ਗੁ: ਬਜ਼ਾਰ ਵਾਲਾ ਚੌਂਕ, ਥਾਣਾ ਲੋਹੀਆਂ ਚੌਂਕ, ਪ੍ਰਾਚੀਨ ਸ਼ਿਵ ਮੰਦਿਰ ਅਤੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਜਿਥੇ ਸ਼ਹਿਰ ਵਾਸੀਆਂ ਅਤੇ ਪ੍ਰਬੰਧਕ ਕਮੇਟੀਆਂ ਵੱਲੋਂ ਰੈਲੀ ਦਾ ਸਵਾਗਤ ਕੀਤਾ ਗਿਆ, ਉਥੇ ਬੱਚਿਆਂ ਵੱਲੋਂ ਯੋਗ ਆਸਣਾਂ ਦੀਆਂ ਪੇਸ਼ਕਾਰੀਆਂ ਵੀ ਦਿੱਤੀਆਂ | ਇਸ ਮੌਕੇ ਯੋਗ ਅਚਾਰੀਆ ਮਾ: ਧਰਮਪਾਲ ਨੇ ਦੱਸਿਆ ਕਿ '21 ਜੂਨ ਨੂੰ ਮਨਾਏ ਜਾ ਰਹੇ ਵਿਸ਼ਵ ਯੋਗ ਦਿਵਸ' ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਮੁੱਖ ਮਹਿਮਾਨ ਵਜੋਂ ਪੁੱਜਣਗੇ | ਇਸ ਮੌਕੇ ਸੁਆਮੀ ਗੋਪਾਲ ਗਿਰੀ, ਪੰਡਿਤ ਵਿਸ਼ਨੂੰ, ਰੁਪੇਸ਼ ਕੁਮਾਰ ਸੱਦੀ, 95 ਸਾਲਾ ਬਜ਼ੁਰਗ ਯੋਗ ਸਾਧਕ ਹਰਬੰਤ ਸਿੰਘ ਫੁੱਲ, ਹਰਭਜਨ ਸਿੰਘ ਥਿੰਦ, ਮਾ. ਰਵੀ ਸ਼ੰਕਰ, ਟਰੇਨਰ ਮੈਡਮ ਇੰਦੂ ਬਾਲਾ, ਮੈਡਮ ਰੇਨੂੰ ਸ਼ਰਮਾ, ਮਨੀ ਖੇੜਾ, ਸ਼ਾਲੂ ਅਰੋੜਾ, ਵੰਦਨਾ ਸ਼ਰਮਾਂ, ਟਰੇਨਰ ਸੁਖਵਿੰਦਰ ਸਿੰਘ ਐੱਮ.ਏ; ਹਰਭਜਨ ਸਿੰਘ ਥਿੰਦ, ਡਾ. ਸਤਨਾਮ ਸਿੰਘ, ਚਰਨ ਸਿੰਘ ਚੰਦੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੀਆਂ 2 ਔਰਤਾਂ ਸਮੇਤ 4 ਕਾਬੂ <br/> ਅਗਲੀ ਖ਼ਬਰ ਕਾਮਰੇਡ ਬਲਵੀਰ ਸਿੰਘ ਗੋਗੀ ਤੇ ਅਜੈ ਮਹਿਰਾ ਗੋਲੂ ਦੀ ਯਾਦ 'ਚ ਕ੍ਰਿਕਟ ਟੂਰਨਾਮੈਂਟ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।